ਰੌਲੀ, ਚੁਗਾਵਾਂ, ਕਪੂਰੇ ਦਾਤਾ, ਫਤਿਹਗੜ੍ਹ ਕੋਰੋਟਾਣਾ, ਤਤਾਰੀਏ ,ਵਾਲਾ ਤਲਵੰਡੀ ਭੰਗੇਰੀਆ ਦੀਆਂ ਸੰਗਤਾਂ ਵੱਲੋਂ ਕੀਤਾ ਗਿਆ ਭਰਮਾ ਸਵਾਗਤ
ਅਜੋਕੇ ਸਮੇਂ ਵਿੱਚ ਮਾਪੇ ਆਪਣੇ ਬੱਚਿਆਂ ਨੂੰ ਮੋਬਾਈਲਾਂ ਦੀ ਥਾਂ ਗੁਰਬਾਣੀ ਅਤੇ ਬਾਣੀ ਦੇ ਨਾਲ ਜੋੜਨ ਲਈ ਫਰਜ਼ ਨਿਭਾਉਣ ਕਰਨ / ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲੀ
ਮੋਗਾ 16ਦਸਬੰਰ
(ਜਗਰਾਜ ਸਿੰਘ ਗਿੱਲ,ਸਰਬਜੀਤ ਰੌਲੀ)
ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਮਾਤਾ ਗੁਜਰ ਕੌਰ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਲਾਨਾ19ਵਾ ਵਿਸ਼ਾਲ ਨਗਰ ਕੀਰਤਨ ਗੁਰਦੁਆਰਾ ਸੰਤ ਭੰਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਤੋਂ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲਿਆਂ ਰਹਿਨੁਮਾਈ ਹੇਠ ਅੱਜ ਸਵੇਰੇ ਫੁੱਲਾਂ ਨਾਲ ਸਜਾਈ ਪਾਲਕੀ ਸਾਹਿਬ ਵਿੱਚ ਸੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਵੱਖ-ਵੱਖ 7ਪਿੰਡਾਂ ਲਈ ਰਵਾਨਾ ਹੋਇਆ। ਇਸ ਨਗਰ ਕੀਰਤਨ ਵਿੱਚ ਸਜਾਈ ਪਾਲਕੀ ਸਾਹਿਬ ਦੇ ਪਿੱਛੇ 3 ਕਿਲੋਮੀਟਰ ਦੇ ਕਰੀਬ ਲੰਬਾ ਸੰਗਤਾਂ ਦੇ ਕਾਫਲਾ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਦਾ ਪੜਾ ਦਰ ਪੜਾ ਅੱਗੇ ਵੱਧਦਾ ਵੱਧਦਾ ਗਿਆ ਇਸ ਨਗਰ ਕੀਰਤਨ ਦਾ ਪਿੰਡ ਚੁਗਾਵਾਂ ਕਪੂਰੇ ਦਾਤਾ ਫਤਿਹਗੜ੍ਹ ਕੋਰੋਨਾ ਤਤਾਰੀਏ ਵਾਲਾ ਤਲਵੰਡੀ ਭੰਗੇਰੀਆਂ ਅਤੇ ਰੌਲੀ ਨਗਰ ਦੀਆਂ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ ਇਸ ਨਗਰ ਕੀਰਤਨ ਵਿੱਚ ਜਿੱਥੇ ਵੱਡੀ ਗਿਣਤੀ ਚ ਬੀਬੀਆਂ ਨੇ ਝਾੜੂ ਦੀ ਸੇਵਾ ਨਿਵਾਈ ਉੱਥੇ ਨੌਜਵਾਨਾਂ ਨੇ ਵੀ ਇਸ ਨਗਰ ਕੀਰਤਨ ਵਿੱਚ ਅੱਗੇ ਹੋ ਕੇ ਸੇਵਾ ਕੀਤੀ ਇਹ ਨਗਰ ਕੀਰਤਨ ਵੱਖ ਵੱਖ ਪਿੰਡਾਂ ਤੋਂ ਹੁੰਦਾ ਹੋਇਆ ਦੇਰ ਸ਼ਾਮ ਦੇ ਗੁਰਦੁਆਰਾ ਸੰਤ ਭੰਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਵਿਖੇ ਸੰਪਨ ਹੋਇਆ। ਇਸ ਨਗਰ ਕੀਰਤਨ ਦੀ ਸ਼ੋਭਾ ਨੂੰ ਵਧਾਉਣ ਜਿੱਥੇ ਪਾਲਕੀ ਸਾਹਿਬ ਦੇ ਪਿੱਛੇ ਵੱਖ ਵੱਖ ਤਰ੍ਹਾਂ ਦੀਆਂ ਸਾਕਾ ਸਰਹੰਦ ਨੂੰ ਦਰਸਾਉਂਦੀਆਂ ਝਾਕੀਆਂ ਦੀ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀਆ। ਇਸ ਤੋਂ ਇਲਾਵਾ ਨਗਰ ਕੀਰਤਨ ਵਿੱਚ
ਗੱਤਕਾ ਪਾਰਟੀਆਂ ਵੱਲੋਂ ਗੱਤਕੇ ਦੇ ਜੋਹਰ ਦਿਖਾ ਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਨਗਰ ਕੀਰਤਨ ਪੰਜਾਬ ਦੇ ਕੋਨੇ ਕੋਨੇ ਤੋਂ ਪੰਥ ਦੇ ਪ੍ਰਸਿੱਧ ਢਾਡੀ ਅਤੇ ਕਵੀਸ਼ਰੀ ਜਥਿਆਂ ਵੱਲੋਂ ਛੋਟੇ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਦੇ ਇਤਿਹਾਸਕ ਵਾਰਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਵੱਖ ਵੱਖ ਪਿੰਡਾਂ ਵਿੱਚ ਸੰਗਤਾਂ ਹਰੇਕ ਪੜਾ ਤੇ ਲੰਗਰਾਂ ਦੀ ਸੇਵਾ ਕੀਤੀ ਗਈ ਸਮਾਗਮ ਦੇ ਅਖੀਰ ਵਿੱਚ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲਿਆਂ ਨੇ ਵੱਖ-ਵੱਖ ਪੜਾਵਾਂ ਤੇ ਸੇਵਾਵਾਂ ਨਿਭਾਉਣ ਵਾਲੇ ਸੇਵਾਦਾਰਾਂ ਤੇ ਨਗਰਕੀਰਤਨ ਵਿੱਚ ਵਿਸੇਸ ਤੋਰ ਤੇ ਪਹੁੰਚੇ ਸੰਤਾਂ ਮਹਾਂਪੁਰਸ਼ਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ।ਸੰਤ ਬਾਬਾ ਹਰਵਿੰਦਰ ਸਿੰਘ ਜੀ ਨੇ ਨਗਰਕੀਰਤਨ ਵਿੱੱਚ ਸਾਮਲ ਸੰਗਤਾ ਪ੍ਰਬਚਨ ਕਰਦਿਆਂ ਕਿਹਾ ਕਿ ਇਹ ਨਗਰ ਭਾਗਾ ਵਾਲੇ ਹਨ ਜਿਨਾਂ ਨਗਰਾਂ ਵਿੱਚ ਅੱਜ ਗੁਰੂ ਸਾਹਿਬ ਆਪ ਚੱਲ ਕੇ ਆਏ ਹਨ ਇਸ ਮੌਕੇ ਤੇ ਉਹਨਾਂ ਅੱਜ ਦੇ ਚੱਲ ਰਹੇ ਦੌਰ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਹਰ ਵਿਅਕਤੀ ਗੁਰਬਾਣੀ ਦਾ ਜਾਪ ਕਰਨ ਤੋਂ ਕੋਹਾਂ ਦੂਰ ਭੱਜ ਰਿਹਾ ਹੈ ਉਹਨਾਂ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਸਿੱਖੀ ਬੜੇ ਤਸੀਹੇ ਝੱਲਕੇ ਆਪਣੇ ਬੱਚਿਆਂ ਤੱਕ ਵਾਰ ਕੇ ਲੈ ਕੇ ਦਿੱਤੀ ਉਹਨਾਂ ਕਿਹਾ ਕਿ ਮਾਪਿਆਂ ਨੂੰ ਚਾਹੀਦਾ ਹੈ ਕਿ ਆਪਣੇ ਬੱਚਿਆਂ ਨੂੰ ਕੇਸਾਧਾਰੀ ਸਿੰਘ ਸਜਾ ਕੇ ਗੁਰਬਾਣੀ ਅਤੇ ਬਾਣੀ ਦੇ ਨਾਲ ਜੋੜ ਕੇ ਉਹਨਾਂ ਨੂੰ ਸਿੱਖੀ ਵਾਲੇ ਪਾਸੇ ਲਾਉਣ ਇਸ ਮੌਕੇ ਤੇ ਉਹਨਾਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹੁਣ ਮਾਤਾ ਗੁਜਰ ਕੌਰ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ ਅਤੇ ਸਾਨੂੰ ਸਾਰਿਆਂ ਨੂੰ ਸਾਦਗੀ ਵਿੱਚ ਰਹਿ ਕੇ ਗੁਰਬਾਣੀ ਦਾ ਸਿਮਰਨ ਕਰਨਾ ਚਾਹੀਦਾ ਹੈ।ਇਸ ਨਗਰ ਕੀਰਤਨ ਵਿੱਚ ਪੰਥ ਦੀਆਂ ਪ੍ਰਸਿੱਧ ਧਾਰਮਿਕ ਸ਼ਖਸ਼ੀਅਤਾ ਸੰਤ ਬਾਬਾ ਅਵਤਾਰ ਸਿੰਘ ਧੂਲਕੋਟ ,ਬਾਬਾ ਪਵਨਦੀਪ ਸਿੰਘ ਜੀ ਕੜਿਆਲ ਵਾਲੇ,ਸੰਤ ਬਾਬਾ ਬਲਵੀਰ ਸਿੰਘ ਜੀ ਗਊਸਾਲਾ ਕਪੂਰੇ, ਸੰਤ ਬਾਬਾ ਰਜਨੀਸ਼ ਸਿੰਘ ਜੀ ਨੱਥੂ ਮਾਜਰੇ ਵਾਲੇ , ਸੰਤ ਬਾਬਾ ਜਸਵਿੰਦਰ ਸਿੰਘ ਜੀ ਖੰਜਰਵਾਲ ਵਾਲੇ ਤੋਂ ਇਲਾਵਾ ਦਵਿੰਦਰਜੀਤ ਸਿੰਘ ਲਾਡੀ ਢੋਸ਼ ਹਲਕਾ ਵਿਧਾਇਕ ਧਰਮਕੋਟ, ਬਰਜਿੰਦਰ ਸਿੰਘ ਮੱਖਣ ਬਰਾੜ ਹਲਕਾ ਇੰਚਾਰਜ ਧਰਮਕੋਟ, ਸਰਪੰਚ ਬਲਜੀਤ ਸਿੰਘ ਚੁਗਾਵਾਂ, ਸਰਪੰਚ ਮੋਹਨ ਲਾਲ ਕਪੂਰੇ, ਸਰਪੰਚ ਕਰਮਜੀਤ ਦਾਤਾ , ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ, ਸਰਪੰਚ ਗੁਰਮੀਤ ਸਿੰਘ ਗਗੜਾ, ਸਰਬਾ ਸਿੰਘ ਮੁੱਖ ਸੇਵਾਦਾਰ ਹੋਰ ਵੀ ਕਈ ਪੰਥਕ ਤੇ ਰਾਜਨੀਤਕ ਸ਼ਖਸੀਅਤਾਂ ਨੇ ਹਾਜਰੀ ਭਰੀ।
ਗੁਰਦੁਆਰਾ ਸੰਤ ਭੰਵਨ ਕੁਟੀਆ ਅੰਗੀਠਾ ਸਾਹਿਬ ਰੌਲੀ ਤੋਂ ਸਜਾਏ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ ਨਾਲ ਹਨ ਸੰਤ ਬਾਬਾ ਹਰਵਿੰਦਰ ਸਿੰਘ ਜੀ ਖਾਲਸਾ ਰੌਲੀ ਵਾਲੇ।