ਨਿਹਾਲ ਸਿੰਘ ਵਾਲਾ 9 ਮਾਰਚ
(ਕੀਤਾ ਬਾਰੇਵਾਲਾ ਜਗਸੀਰ ਪੱਤੋ)
ਇਨਸਾਨੀ ਜਿੰਦਗੀ ਵਿੱਚ ਇਨਸਾਨੀਅਤ ਦੀ ਸੇਵਾ ਕਰਨ ਨੂੰ ਬਹੁਤ ਮਹੱਤਤਾ ਦਿੱਤੀ ਗਈ ਹੈ।।ਪਰ ਬਿਨਾ ਲਾਲਚ ਤੇ ਬਿਨਾ ਸੁਆਰਥ ਤੋ ਸੇਵਾ ਕਰਨਾ ਵਾਹਿਗੁਰੂ ਦੀ ਕਿਰਪਾ ਨਾਲ ਕਿਸੇ ਦੇ ਹਿੱਸੇ ਆਉਦਾ ਹੈ।।ਅਜਿਹੀ ਹੀ ਇੱਕ ਮਿਸਾਲ ਰਾਜਿੰਦਰ ਖੋਟੇ ਹਨ । ਜੋ ਮਨੁੱਖਤਾ ਦੀ ਸੇਵਾ ਪਿਛਲੇ ਦਸ ਸਾਲਾ ਤੋ ਕਰ ਹਨ।ਅਤੇ ਰਾਜਿੰਦਰ ਖੋਟੇ ਨਾਲ ਗੱਲਬਾਤ ਕਰਨ ਤੋ ਬਾਅਦ ਪਤਾ ਲੱਗਿਆ ਕਿ ਉਹ ਇਹ ਸੇਵਾ ਰੋਜਾਨਾ ਹੀ ਕਰ ਰਹੇ ਹਨ ਅਤੇ ਮਰੀਜਾਂ ਦੀ ਮੰਗ ਮੁਤਾਬਿਕ ਤੇ ਡਾਕਟਰਾਂ ਦੀਆ ਹਦਾਇਤਾਂ ਮੁਤਾਬਿਕ ਉਹ ਗਰੀਬ ਪਰਿਵਾਰਾਂ ਨੂੰ ਦਵਾਈਆਂ ਪੁੱਜਦੀਆ ਕਰ ਰਹੇ ਹਨ।ਜਿੰਨਾ ਵਿੱਚ ਜ਼ਿਆਦਾਤਰ ਝੁੱਗੀਆਂ ਚੌਪੜੀਆ ਤੇ ਟੱਪਰੀਵਾਸ ਤੇ ਘਰ ਵਿੱਚ ਪਏ ਮਰੀਜਾਂ ਤੱਕ ਉਹ ਦਵਾਈਆਂ ਪੁੱਜ ਦੀਆ ਕਰਦੇ ਹਨ ਉਹ ਨਿਹਾਲ ਸਿੰਘ ਵਾਲਾ ਤੋ ਸੌ ਕਿਲੋਮੀਟਰ ਦੇ ਏਰੀਏ ਵਿੱਚ ਇਹ ਸੇਵਾ ਕਰਦੇ ਹਨ ਤੇ ਉਹ ਆਪਣੀ ਸਕੂਟਰੀ ਉੱਪਰ ਸਵਾਰ ਹੋ ਰਾਜਿੰਦਰ ਖੋਟੇ ਦੱਸਦਾ ਹੈ ਕਿ ਇਸ ਸੇਵਾ ਵਿੱਚ ਉਸਦਾ ਮੈਡੀਕਲ ਡਾਕਟਰ ਤੇ ਸਟਾਫ ਬਹੁਤ ਸਹਿਯੋਗ ਕਰਦੇ ਹਨ । ਉਹਨਾਂ ਕਿਹਾ ਕਿ ਹਰ ਰੋਜ਼ ਹਸਪਤਾਲਾਂ ਵਿੱਚ ਲੋੜਵੰਦ ਮਰੀਜਾਂ ਨੂੰ ਫਰੂਟੀਆ ਬਿਸਕੁਟ ਚਾਹ ਪੁੱਜਦੀ ਕਰਦੇ ਹਨ । ਉਹਨਾਂ ਕਿਹਾ ਕਿ ਮੇਰਾ ਸੁਪਨਾ ਹੈ ਕਿ ਇਸ ਸੇਵਾ ਨੂੰ ਮੈ ਪੰਜਾਬ ਪੱਧਰ ਤੱਕ ਲਿਜਾਣਾ ਚਾਹੁੰਦਾ ਹਾਂ । ਅਤੇ ਉਨ੍ਹਾਂ ਕਿਹਾ ਕਿ ਜੋ ਲੋਕ ਉਸਦਾ ਇਸ ਸੇਵਾ ਵਿੱਚ ਸਾਥ ਦੇ ਰਹੇ ਨੇ ਉਹ ਉਹਨਾ ਦਾ ਸਦਾ ਰਿਣੀ ਰਹੇਗਾ।