ਲੋੜਵੰਦਾਂ ਨੂੰ ਕੰਬਲ ਭੇਟ ਕਰਦੇ ਹੋਏ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਅਹੁਦੇਦਾਰ
ਧਰਮਕੋਟ-ਰਿੱਕੀ ਕੈਲਵੀ
ਸੋਸ਼ਲ ਵੈਲਫੇਅਰ ਸੁਸਾਇਟੀ ਧਰਮਕੋਟ ਜਿਸ ਵੱਲੋਂ ਸਮੇਂ ਸਮੇਂ ਤੇ ਲੋਕ ਭਲਾਈ ਅਤੇ ਸਮਾਜ ਭਲਾਈ ਦੇ ਕੰਮ ਕੀਤੇ ਜਾਂਦੇ ਹਨ ਅਤੇ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ, ਇਸ ਮਕਸਦ ਨੂੰ ਲੈਕੇ ਸ਼ਹਿਰ ਦੇ ਨੌਜਵਾਨਾਂ ਵੱਲੋਂ ਇਸ ਸੁਸਾਇਟੀ ਦਾ ਗਠਨ ਕੀਤਾ ਗਿਆ ਸੀ, ਉਸ ਨੂੰ ਇਹ ਬਾਖ਼ੂਬੀ ਪੂਰਾ ਕਰ ਰਹੀ ਹੈ ਉਸ ਦੇ ਅਧੀਨ ਹੀ ਅੱਜ ਸੁਸਾਇਟੀ ਵੱਲੋਂ ਗਰੀਬ ਅਤੇ ਲੋੜਵੰਦਾਂ ਨੂੰ ਕੰਬਲ ਭੇਟ ਕੀਤੇ ਗਏ ਇਸ ਸਮਾਰੋਹ ਦੌਰਾਨ ਆਪਣੇ ਸੰਬੋਧਨ ਵਿੱਚ ਉੱਘੇ ਸਮਾਜ ਸੇਵੀ ਸ਼ਾਦੀ ਰਾਮ ਆਹੂਜਾ ਨੇ ਕਿਹਾ ਕਿ ਗਰੀਬਾਂ ਤੇ ਲੋੜਵੰਦਾਂ ਦੀ ਸਹਾਇਤਾ ਕਰਨਾ ਸਭ ਤੋਂ ਵੱਡਾ ਪੁੰਨ ਹੈ ਉਨ੍ਹਾਂ ਕਿਹਾ ਕਿ ਸਮਾਜ ਅੰਦਰ ਗਰੀਬਾ ਤੇ ਬੇਸਹਾਰਾ ਲੋਕਾਂ ਜਿਨ੍ਹਾਂ ਦੀ ਸਮਾਜ ਵਿਚ ਕੋਈ ਸਾਰ ਨਹੀਂ ਲੈ ਰਿਹਾ ਉਨ੍ਹਾਂ ਬੇਸਹਾਰੇ ਅਤੇ ਗਰੀਬ ਲੋਕਾਂ ਦੀ ਸਾਰ ਲੈਣੀ ਚਾਹੀਦੀ ਹੈ ਕਿ ਉਹਨਾਂ ਸੁਸਾਇਟੀ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਅਤੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਇਸ ਸੁਸਾਇਟੀ ਦੇ ਗਠਨ ਨੂੰ ਲੈ ਕੇ ਨੌਜਵਾਨਾਂ ਵੱਲੋਂ ਜੋ ਉਪਰਾਲਾ ਕੀਤਾ ਗਿਆ ਹੈ ਉਹ ਉਸ ਉਪਰਾਲੇ ਤੇ ਪੂਰਾ ਉਤਰਨਗੇ ਇਸ ਮੌਕੇ ਤੇ ਉਨ੍ਹਾਂ ਨੇ ਗਰੀਬ ਤੇ ਬੇਸਹਾਰਾ ਲੋਕਾਂ ਨੂੰ ਠੰਡ ਤੋਂ ਬਚਾਅ ਲਈ ਗਰਮ ਕੰਬਲ ਭੇਟ ਕੀਤੇ ਇਸ ਮੌਕੇ ਤੇ ਨਵਦੀਪ ਆਹੂਜਾ ਚੇਅਰਮੈਨ ,ਵਿਜੇ ਕੁਮਾਰ ਬੱਤਰਾ ਪ੍ਰਧਾਨ, ਗੋਰਵ ਦਾਬੜਾ ਸੈਕਟਰੀ,ਸਾਵਨ ਕੁਮਾਰ ਕੰਧਾਰੀ, ਰਾਕੇਸ਼ ਕੁਮਾਰ ਅਰੋੜਾ, ਓਮ ਪ੍ਰਕਾਸ਼ ,ਹਰਜਿੰਦਰ ਸਿੰਘ, ਪ੍ਰਦੀਪ ਕੁਮਾਰ, ਰਾਕੇਸ਼ ਕੁਮਾਰ ਅਹੂਜਾ,ਗੋਰਵ ਬਜਾਜ, ਬਲਜਿੰਦਰ ਸਿੰਘ ਤੋਂ ਇਲਾਵਾ ਹੋਰ ਹਾਜਰ ਸਨ