ਮੋਗਾ (ਹਰਪਾਲ ਮੋਗਾ)
ਅੱਜ ਖੱਤਰੀ ਭਵਨ ਵਿੱਚ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਖੱਤਰੀ ਸਭਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਦੱਸਿਆ ਕਿ ਖੱਤਰੀ ਬਿਰਾਦਰੀ ਦੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਦੀ ਸਕੂਲ ਅਤੇ ਕਾਲਜ ਦੀ ਪੜ੍ਹਾਈ ਦੀ ਫੀਸ ਅਦਾ ਕਰਨ, ਲੜਕੀਆਂ ਦੀ ਸ਼ਾਦੀ ਅਤੇ ਸਿਹਤ ਸੇਵਾਵਾਂ ਲਈ ਵਿੱਤੀ ਸਹਾਇਤਾ ਕਰਨੀ ਖੱਤਰੀ ਸਭਾ ਦਾ ਮੁੱਖ ਅਜੈਂਡਾ ਹੈ। ਧੀਰ ਨੇ ਦੱਸਿਆ ਕਿ ਬੀਤੇ ਦਿਨੀਂ ਖੱਤਰੀ ਸਭਾ ਨੇ ਖੱਤਰੀ ਬਿਰਾਦਰੀ ਨਾਲ ਸਬੰਧਤ ਇੱਕ ਵਿਦਿਆਰਥੀ ਦੀ ਫੀਸ ਦੀ ਦੂਜ਼ੀ ਕਿਸ਼ਤ 11 ਹਜ਼ਾਰ ਰੁਪਏ ਅਤੇ ਇੱਕ ਸਕੂਲ ਦੇ ਵਿਦਿਆਰਥੀ ਨੂੰ 2500 ਰੁਪਏ ਦੀਆਂ ਕਿਤਾਬਾਂ ਲੈਕੇ ਦਿਤੀਆਂ। ਧੀਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੱਤਰੀ ਸਭਾ ਵੱਲੋਂ ਪੜਾਇਆ ਗਿਆ ਇੱਕ ਵਿਦਿਆਰਥੀ ਹਾਲ ਹੀ ਵਿੱਚ ਵਿਦੇਸ਼ ਜਾ ਕੇ ਅਪਣਾ ਕੈਰੀਅਰ ਸਥਾਪਤ ਕਰ ਚੁੱਕਾ ਹੈ। ਧੀਰ ਨੇ ਦੱਸਿਆ ਕਿ ਬਿਰਾਦਰੀ ਦੇ ਉਕਤ ਜ਼ਰੂਰਤਮੰਦ ਪਰਿਵਾਰਾਂ ਦੀ ਵਿੱਤੀ ਸਹਾਇਤਾ ਕਰਨ ਦੇ ਇਰਾਦੇ ਨਾਲ ਉਨ੍ਹਾਂ ਦੇ ਪ੍ਰਧਾਨਗੀ ਕਾਲ ਵਿੱਚ ਖੱਤਰੀ ਸਭਾ ਨੇ ਇੱਕ ਖੱਤਰੀ ਵੈਲਫੇਅਰ ਸਹਾਇਤਾ ਟਰਸਟ ਦੀ ਸਥਾਪਨਾ ਕੀਤੀ ਗਈ ਸੀ। ਧੀਰ ਨੇ ਇਸ ਮੌਕੇ ਕਿਹਾ ਕਿ ਇਸ ਖੱਤਰੀ ਵੈਲਫੇਅਰ ਸਹਾਇਤਾ ਟਰਸਟ ਦੀ ਸਥਾਪਨਾ ਪਹਿਲ ਦੇ ਅਧਾਰ ਤੇ ਕਰਨ ਦੀ ਪ੍ਰੇਰਨਾ ਉਨ੍ਹਾਂ ਨੂੰ ਖੱਤਰੀ ਸਭਾ ਪੰਜਾਬ ਦੇ ਪਹਿਲੇ ਨਿਰਵਾਚਤ ਪ੍ਰਦੇਸ਼ ਪ੍ਰਧਾਨ ਮੋਗਾ ਦੀ ਮਹਾਨ ਸ਼ਖ਼ਸੀਅਤ ਸਵਰਗੀ ਕੇਵਲ ਕ੍ਰਿਸ਼ਨ ਪੁਰੀ ਪੀ ਮਾਰਕਾ ਵਾਲਿਆਂ ਤੋਂ ਮਿਲੀ ਸੀ। ਧੀਰ ਨੇ ਦੱਸਿਆ ਕਿ ਇਹ ਖੱਤਰੀ ਵੈਲਫੇਅਰ ਵਿੱਤੀ ਸਹਾਇਤਾ ਟਰਸਟ ਇੱਕ ਰਜਿਸਟਰਡ ਟਰੱਸਟ ਹੈ ਅਤੇ ਬੀਤੇ 10 ਸਾਲਾਂ ਤੋਂ ਸਫਲਤਾ ਪੂਰਵਕ ਚੱਲ ਰਿਹਾ ਹੈ ਅਤੇ ਖੱਤਰੀ ਬਿਰਾਦਰੀ ਨਾਲ ਸਬੰਧਤ ਅਨੇਕਾਂ ਜ਼ਰੂਰਤਮੰਦ ਖੱਤਰੀ ਪਰਿਵਾਰ ਇਸ ਵਿੱਤੀ ਸਹਾਇਤਾ ਟਰਸਟ ਦਾ ਲਾਭ ਪ੍ਰਾਪਤ ਕਰ ਚੁੱਕੇ ਹਨ। ਧੀਰ ਨੇ ਕਿਹਾ ਕਿ ਖੱਤਰੀ ਵੈਲਫੇਅਰ ਵਿੱਤੀ ਸਹਾਇਤਾ ਟਰਸਟ ਜ਼ਰੂਰਤਮੰਦ ਖੱਤਰੀ ਪਰਿਵਾਰਾਂ ਲਈ ਇੱਕ ਵਰਦਾਨ ਸਾਬਿਤ ਹੋ ਰਿਹਾ ਹੈ। ਅੱਜ ਇਸ ਮੌਕੇ ਖੱਤਰੀ ਸਭਾ ਪ੍ਰਧਾਨ ਵਿਜੇ ਧੀਰ ਐਡਵੋਕੇਟ ਦੇ ਨਾਲ ਮੁੱਖ ਬੁਲਾਰਾ ਐਮ ਐਲ ਮੋਲੜੀ, ਮੁੱਖ ਸਲਾਹਕਾਰ ਰਕੇਸ਼ ਕੁਮਾਰ ਵਰਮਾ, ਸੀਨੀਅਰ ਮੀਤ ਪ੍ਰਧਾਨ ਸੁਸ਼ੀਲ ਸਿਆਲ, ਵਿੱਤ ਸਕੱਤਰ ਭਜਨ ਪ੍ਰਕਾਸ਼ ਵਰਮਾ, ਯੂਥ ਖੱਤਰੀ ਸਭਾ ਚੈਅਰਮੈਨ ਜਗਜੀਵ ਧੀਰ, ਯੂਥ ਖੱਤਰੀ ਸਭਾ ਪ੍ਰਧਾਨ ਗੌਰਵ ਕਪੂਰ, ਸ਼੍ਰੀ ਬ੍ਰਹਾਮਣ ਸਭਾ ਦੇ ਪ੍ਰਦੇਸ਼ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਕਾਲੀਆ ਅਤੇ ਖੱਤਰੀ ਸਭਾ ਦੀ ਸਹਿਯੋਗੀ ਸਭਾ ਸੀਨੀਅਰ ਸਿਟੀਜਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵੀ ਪੀ ਸੇਠੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।