ਅੱਜ ਹੀ ਪ੍ਰਕਾਸ਼ਿਤ ਹੋਈ ਖਬਰ ਅਤੇ ਅੱਜ ਹੀ ਉਸ ਤੇ ਅਮਲ ਕਰਦਿਆਂ ਜੰਗੀ ਪੱਧਰ ਤੇ ਪੁਲੀ ਦੀ ਮਰੰਮਤ ਹੋਈ ਸ਼ੁਰੂ
ਜਗਰਾਜ ਸਿੰਘ ਗਿੱਲ
ਮੋਗਾ 08 ਜੂਨ ਜਲੰਧਰ- ਧਰਮਕੋਟ- ਬਰਨਾਲਾ ਕੌਮੀ ਮਾਰਗ ਉੱਪਰ ਲੁਹਾਰਾ ਚੌਂਕ (ਮੋਗਾ) ਲਾਗੇ ਇਕ ਪੁਲੀ ਜੋ ਕਾਫੀ ਲੰਮੇ ਸਮੇਂ ਤੋਂ ਬੁਰੀ ਤਰਹਾਂ ਜਮੀਨ ਵਿੱਚ ਧਸੀ ਹੋਈ ਸੀ ਅਤੇ ਜਿੱਥੇ ਕਿ ਅਕਸਰ ਹੀ ਰੋਜਾਨਾ ਵੱਡੇ ਵੱਡੇ ਹਾਦਸੇ ਹੁੰਦੇ ਰਹਿੰਦੇ ਸਨ। ਇਸ ਦੀ ਮੁਰੰਮਤ ਸਬੰਧੀ ਤਾਂ ਗੱਲ ਇੱਕ ਪਾਸੇ ਰਹੀ ਇਸ ਉੱਪਰ ਨੈਸ਼ਨਲ ਹਾਈਵੇ ਮਹਿਕਮੇ ਵੱਲੋਂ ਸਾਵਧਾਨੀ ਬੋਰਡ ਤੱਕ ਵੀ ਨਹੀਂ ਲਗਾਏ ਗਏ ਸਨ ਜਦੋਂ ਕਿ ਨੈਸ਼ਨਲ ਹਾਈਵੇ ਅਥਾਰਟੀ ਦੇ ਟੋਲ ਟੈਕਸ ਲੈਣ ਵਾਲੇ ਠੇਕੇਦਾਰ ਨੇ ਤਾਂ ਕਈ ਹੋਰ ਬਹੁਤ ਸਾਰੀਆਂ ਪਬਲਿਕ ਸਹੂਲਤਾਂ ਦੇਣ ਦੇ ਨਾਲ ਨਾਲ ਸੜਕ ਨੂੰ ਬਿਲਕੁਲ ਨਿਰ ਵਿਘਨ ਟਰੈਫਿਕ ਲਈ ਸੜਕ ਨੂੰ ਹਰ ਪਖੋਂ ਟਿਪ ਟੋਪ ਰੱਖਣਾ ਹੁੰਦਾ ਹੈ। ਲੰਘੀ 6 ਜੂਨ ਨੂੰ ਤਾਂ
ਇੱਥੇ ਇੰਨਾ ਭਿਆਨਕ ਹਾਦਸਾ ਹੋਇਆ ਜਿਸ ਨਾਲ ਦੋ ਕਾਰਾਂ ਦੇ ਆਪਸੀ ਟਕਰਾਉਣ ਨਾਲ ਉਹ ਬੁਰੀ ਤਰਹਾਂ ਹਾਦਸਾ ਗ੍ਰਸਤ ਹੋ ਗਈਆਂ ਜਿਸ ਵਿੱਚ ਜਾਨੀ ਨੁਕਸਾਨ ਤਾਂ ਕੁਦਰਤੀ ਤੌਰ ਤੇ ਬਚਾਅ ਹੋ ਗਿਆ ਪ੍ਰੰਤੂ ਕਾਰਾਂ ਬੁਰੀ ਤਰ੍ਹਾਂ ਨਸ਼ਟ ਹੋ ਗਈਆ । ਇਸ ਬਾਰੇ ਰੋਜਾਨਾ ਸਫਰ ਕਰਨ ਵਾਲੇ ਪੀੜਿਤ ਵਿਅਕਤੀ ਜਿਨਾਂ ਵਿੱਚ ਵਿਨੇ ਕੁਮਾਰ, ਬਾਬਾ ਜਸਵੀਰ ਸਿੰਘ ਲੁਹਾਰਾ, ਜੀਵਾ ਗਿੱਲ ਲੋਹਾਰਾ, ਦਿਲਬਾਗ ਸਿੰਘ ਜੌਹਲ,ਗੁਰਦੇਵ ਸਿੰਘ ਮਨੇਸ਼ ਸਰਪ੍ਰਸਤ ਸਪੋਰਟਸ ਕਲੱਬ ਦੋਲੇਵਾਲ, ਅਵਤਾਰ ਸਿੰਘ ਟਕਰ, ਸਮਾਜ ਸੇਵੀ ਇੰਦਰਜੀਤ ਸਿੰਘ ਢਿੱਲੋ ਬਿਜਲੀ ਵਾਲੇ ਦੋਲੇਵਾਲ, ਜੁਗਰਾਜ ਸਿੰਘ ਗਿੱਲ, ਤਰਸੇਮ ਸਿੰਘ ਪ੍ਰਧਾਨ ਭਗਤ ਨਾਮਦੇਵ ਸਭਾ ਵੱਲੋਂ ਸਾਰੀ ਗੱਲਬਾਤ ਸਾਂਝੀ ਕੀਤੀ ਗਈ ਜਿਸ ਸਬੰਧੀ ਅਦਾਰਾ ਦੇਸ਼ ਸੇਵਕ ਅਤੇ ਅੱਜ ਦੀ ਆਵਾਜ਼, ‘ਨਿਊਜ਼ ਪੰਜਾਬ ਦੀ’ ਵੱਲੋਂ ਇਸ ਬਾਰੇ ਭੇਜੀ ਖਬਰ ਨੂੰ ਪੁਖਤਾ ਨਾਲ ਪ੍ਰਕਾਸ਼ਿਤ ਕੀਤਾ ਗਿਆ ਜਿਸ ਤੇ ਖਬਰ ਪ੍ਰਕਾਸ਼ਿਤ ਹੋਣ ਵਾਲੇ ਦਿਨ ਹੀ ਤੁਰੰਤ ਹਰਕਤ ਵਿੱਚ ਆਉਂਦਿਆਂ ਸਬੰਧਤ ਮਹਿਕਮਾ ਅਤੇ ਪ੍ਰਸ਼ਾਸਨ ਖਾਸ ਕਰ ਮਾਨਯੋਗ ਡੀਸੀ ਸ੍ਰੀ ਕੁਲਵੰਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਹੀ ਇਸ ਪੁਲੀ ਨੂੰ ਜੰਗੀ ਪੱਧਰ ਤੇ ਮਰੰਮਤ ਕਰਾਉਣ ਲਈ ਸ਼ੁਰੂਆਤ ਕਰਵਾ ਦਿੱਤੀ ਗਈ ਹੈ ਜਿਸ ਸਬੰਧੀ ਪੀੜਤਾਂ ਵੱਲੋਂ ਮਾਨਯੋਗ ਡੀਸੀ ਸ੍ਰੀ ਕੁਲਵੰਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਗਿਆ ਹੈ।।