• Mon. Oct 7th, 2024

ਕ੍ਰਿਸ਼ਨ ਪ੍ਰਤਾਪ ਜੀ ਦਾ ਨਵਾਂ ਨਾਵਲ ‘ਅਸੀਂ ਅੱਤਵਾਦੀ ਨਹੀਂ’ ਲੋਕ ਅਰਪਣ

ByJagraj Gill

Sep 30, 2024

 

ਮੋਗਾ 30 ਸਤੰਬਰ (ਜਗਰਾਜ ਸਿੰਘ ਗਿੱਲ)

 

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ ਮੋਗਾ ਵਿਖੇ ਸ਼੍ਰੀ ਕ੍ਰਿਸ਼ਨ ਪ੍ਰਤਾਪ ਜੀ ਦਾ ਨਵਾਂ ਨਾਵਲ ‘ਅਸੀਂ ਅੱਤਵਾਦੀ ਨਹੀਂ’ ਲੋਕ ਅਰਪਣ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸ਼੍ਰੀ ਗੁਰਮੀਤ ਕੜਿਆਲਵੀ ਨੇ ਦੱਸਿਆ ਕਿ ਇਹ ਕ੍ਰਿਸ਼ਨ ਪ੍ਰਤਾਪ ਦੀ ਛੇਵੀਂ ਪੁਸਤਕ ਹੈ ਅਤੇ ਉਹ ਕਿੱਤੇ ਵਜੋਂ ਇੱਕ ਈਮਾਨਦਾਰ ਅਤੇ ਮਿਹਨਤੀ ਅਧਿਆਪਕ ਹਨ।ਨਵੇਂ ਨਾਵਲ ਵਿੱਚ ਉਹਨਾਂ ਨੇ ਵੱਖ-ਵੱਖ ਸਮਾਜਿਕ ਮੁੱਦਿਆਂ ਨੂੰ ਚੁਣਿਆ ਹੈ।

ਇਸ ਮੌਕੇ ਪਾਲੀ ਖ਼ਾਦਿਮ ਨੇ ਦੱਸਿਆ ਕਿ ਕ੍ਰਿਸ਼ਨ ਪ੍ਰਤਾਪ ਦੇ ਨਾਮ ਸ਼ੁਮਾਰ ਪੰਜਾਬੀ ਬੋਲੀ ਦੇ ਪਰਪੱਕ ਨਾਵਲਕਾਰਾਂ ‘ਚ ਹੁੰਦਾ ਹੈ।ਜੋ ਵੀ ਲੇਖਕ ਨੇ ਤਨ-ਮਨ ‘ਤੇ ਹੰਢਾਇਆ, ਉਸ ਨੂੰ ਪੂਰੀ ਈਮਾਨਦਾਰੀ ਨਾਲ ਪਾਠਕਾਂ ਅੱਗੇ ਪਰੋਸ ਦਿੱਤਾ ਹੈ।

ਨਵਜੀਤ ਸਿੰਘ ਜੀ ਨੇ ਸਟੇਜ ਤੋਂ ਬੋਲਦਿਆਂ ਦੱਸਿਆ ਕਿ ਬੇਬਾਕ ਹੋ ਕੇ ਲਿਖਣਾ ਅਤੇ ਬੋਲਣਾ ਕ੍ਰਿਸ਼ਨ ਪ੍ਰਤਾਪ ਦੇ ਸੁਭਾਅ ‘ਚ ਹੈ। ਉਹਨਾਂ ਕਿਹਾ ਕਿ ਅਧਿਆਪਕ ਹੋਣ ਦੇ ਨਾਲ-ਨਾਲ ਸਾਹਿਤ ਨਾਲ ਆਪਣੇ-ਆਪ ਨੂੰ ਜੋੜ ਕੇ ਰੱਖਣਾ ਕਿਸੇ-ਕਿਸੇ ਦੇ ਹਿੱਸੇ ਆਉਂਦਾ ਹੈ। ਉਹਨਾਂ ਦੱਸਿਆ ਕਿ ਇਹ ਨਾਵਲ ਬਹੁਤ ਹੀ ਵਧੀਆ ਅਤੇ ਰਵਾਨੀ ਵਾਲਾ ਹੈ।ਉਹਨਾਂ ਨਵੀਂ ਕਿਤਾਬ ਨੂੰ ਜੀ ਆਇਆਂ ਕਹਿਣ ਦੇ ਨਾਲ-ਨਾਲ ਸਭ ਨੂੰ ਸਾਹਿਤ ਨਾਲ ਜੁੜਣ ਅਤੇ ਸਮਰਪਿਤ ਹੋਣ ਲਈ ਵੀ ਪ੍ਰੇਰਿਆ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਾਕਟਰ ਇੰਦਰਵੀਰ ਸਿੰਘ ਨੇ ਦੱਸਿਆ ਕਿ ਕ੍ਰਿਸ਼ਨ ਪ੍ਰਤਾਪ ਦੇ ਇਸ ਤੋਂ ਪਹਿਲਾਂ ਚਾਰ ਨਾਵਲ ਅਤੇ ਇੱਕ ਵਾਰਤਕ ਪੁਸਤਕ ਵੀ ਛਪ ਚੁੱਕੀ ਹੈ।ਇਹਨਾਂ ਸਾਰੀਆਂ ਕਿਤਾਬਾਂ ਨੇ ਹੀ ਦੇਸ਼-ਵਿਦੇਸ਼ ਵਿੱਚ ਪ੍ਰਸਿੱਧੀ ਹਾਸਲ ਕੀਤੀ ਹੈ।

ਇਸ ਮੌਕੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।

ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸ. ਪਰਮਿੰਦਰਜੀਤ ਸਿੰਘ ਨੇ ਬਹੁਤ ਵਧੀਆ ਢੰਗ ਨਾਲ ਨਿਭਾਈ। ਸ਼੍ਰੀ ਕ੍ਰਿਸ਼ਨ ਪ੍ਰਤਾਪ ਨੇ ਸਾਰੇ ਸਾਹਿਤਕਾਰਾਂ, ਦੋਸਤਾਂ, ਮਿੱਤਰਾਂ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ।

ਇਸ ਮੌਕੇ ਵਿਸ਼ਵ ਪ੍ਰਸਿੱਧ ਗਾਇਕ ਜੀ.ਐਸ.ਪੀਟਰ, ਕਰਮਜੀਤ ਮਾਣੂੰਕੇ,ਮੰਗਾ ਵੈਰੋਕੇ, ਅਮਰਜੀਤ ਸਨੇਰਵੀ, ਹਰਦੀਪ ਟੋਡਰਪੁਰ, ਮੈਨੇਜਰ ਬੀ.ਕੇ.ਸਿੰਘ ਵਿਵੇਕ ਕੋਟ ਈਸੇ ਖਾਂ, ਸੁਖਪਾਲਜੀਤ ਸਿੰਘ, ਰਾਮਜੀ ਦਾਸ, ਪ੍ਰੇਮ ਕੁਮਾਰ, ਸਤਪਾਲ ਸਹਿਗਲ ਅਤੇ ਭੀਮ ਨਗਰ ਸਕੂਲ ਦਾ ਸਟਾਫ ਹਾਜ਼ਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *