ਰੁੱਖ ਲਗਾਉ ਰੁੱਖ ਬਚਾਓ ਦੀ ਸਰਕਾਰੀ ਮੁਹਿੰਮ ਦੀ ਨਿਕਲੀ ਫੂਕ, ਮਹਿਕਮੇ ਨੇ ਖੁਦ ਲਗਾਈ ਰੁੱਖਾਂ ਨੂੰ ਅਗ
ਜਗਰਾਜ ਸਿੰਘ ਗਿੱਲ
ਮੋਗਾ 11 ਮਈ ਇੱਥੋਂ ਕੋਈ ਪੰਜ ਕੁ ਕਿਲੋਮੀਟਰ ਦੀ ਦੂਰੀ ਤੇ ਲੁਹਾਰਾ ਚੌਕ ਤੋਂ ਦੁਸਾਂਝ ਪਿੰਡ ਦੇ ਦਰਮਿਆਨ ਕੌਮੀ ਮਾਰਗ ਤੇ ਲੋਕ ਨਿਰਮਾਣ ਵਿਭਾਗ ਨੈਸ਼ਨਲ ਹਾਈਵੇ ਦੇ ਮਹਿਕਮੇ ਨਾਲ ਸੰਬੰਧਤ ਕੁਝ ਵਿਅਕਤੀਆਂ ਵੱਲੋਂ ਸੜਕ ਦੀਆਂ ਸਾਈਡਾ ਤੇ ਕਖ ਕਾਨੇ ਨੂੰ ਲਗਾਈ ਅੱਗ ਨੇ ਓਸ ਵਕਤ ਭਿਆਨਕ ਰੂਪ ਧਾਰਨ ਕਰ ਲਿਆ ਜਿਸਨੇ ਸੜਕ ਦੇ ਨਾਲ-ਨਾਲ ਲਗੇ ਰੁੱਖਾਂ ਨੂੰ ਆਪਣੀ ਲਪੇਟ ਵਿਚ ਲੈ ਗਿਆ। ਇਸ ਸਬੰਧੀ ਜਦੋਂ ਮੌਕੇ ਤੇ ਅੱਗ ਲਗਾਉਣ ਵਾਲੇ ਵਿਅਕਤੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਠੇਕੇਦਾਰ ਨੇ ਸਾਈਡਾ ਤੋਂ ਕੱਖ ਕਾਨਿਆਂ ਨੂੰ ਅੱਗ ਲਗਾਉਣ ਲਈ ਕਿਹਾ ਸੀ। ਦੱਸਣਾ ਬਣਦਾ ਹੈ ਕਿ ਇਸੇ ਤਰ੍ਹਾਂ ਨੈਸ਼ਨਲ ਹਾਈਵੇ ਤੇ ਚੱਲ ਰਹੀ ਭਾਰੀ ਆਵਾਜਾਈ ਕਾਰਨ ਕੋਈ ਵੀ ਅਣ ਸੁਖਾਵੀਂ ਘਟਨਾ ਵਾਪਰ ਸਕਦੀ ਹੈ ਜਿਵੇਂ ਕਿ ਅਜੇ ਬੀਤੇ ਕੱਲ ਹੀ ਅੰਮ੍ਰਿਤਸਰ ਵਿਚ ਰਾਮ ਤੀਰਥ ਰੋਡ ਤੇ ਅਜਿਹੇ ਹੀ ਧੂੰਏਂ ਦੀ ਲਪੇਟ ਵਿਚ ਆ ਕੇ ਇੱਕ ਬਜੁਰਗ ਬਾਈਕ ਸਵਾਰ ਦੀ ਅਗ ਨਾਲ ਝੁਲਸ ਕੇ ਮੌਤ ਹੋ ਜਾਣ ਦਾ ਦਰਦ ਨਾਕ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਦੋਂ ਪਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਏਸ ਬਾਰੇ ਅਣਜਾਣਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਪਤਾ ਹੀ ਨਹੀਂ ਹੈ ਅਤੇ ਇਸ ਸਬੰਧੀ ਜੇਈ ਦਾ ਨੰਬਰ ਦੇ ਕੇ ਗੱਲ ਕਰਨ ਲਈ ਕਿਹਾ ਜੋਕਿ ਲਗਾਤਾਰ ਬੰਦ ਆਉਂਦਾ ਰਿਹਾ। ਇਸ ਸਬੰਧੀ ਜਦੋਂ ਦੁਬਾਰਾ ਇਸ ਅਧਿਕਾਰੀ ਨਾਲ ਗੱਲ ਕੀਤੀ ਗਈ ਕਿ ਤੁਹਾਨੂੰ ਜੇਕਰ ਇਸ ਬਾਰੇ ਪਤਾ ਨਹੀਂ ਹੈ ਤਾ ਸੁਣਿਆ ਹੈ ਕਿ ਲਗੀ ਅਗ ਬਾਰੇ ਸੈਟੇਲਾਈਟ ਵਗੈਰਾ ਦੇ ਵੀ ਬਕਾਇਦਾ ਪਰਬੰਧ ਹਨ ਤਾਂ ਉਹ ਲਾਜਵਾਬ ਹੋ ਗਏ । ਇਸ ਸਬੰਧੀ ਬਕਾਇਦਾ ਵੀਡੀਓ ਬਣਾ ਕੇ ਏਸ ਮਹਿਕਮੇ ਨੂੰ ਵੀ ਭੇਜੀ ਜਾ ਚੁੱਕੀ ਹੈ ਅਤੇ ਇਸ ਬਾਰੇ ਕੋਈ ਪਤਾ ਨਹੀਂ ਕਿ ਉਸ ਤੇ ਕੀ ਕਾਰਵਾਈ ਹੋਈ ਹੈ ਪ੍ਰੰਤੂ ਸਰਕਾਰ ਵੱਲੋਂ ਰੁੱਖ ਲਗਾਓ ਰੁੱਖ ਬਚਾਓ ਮੁਹਿੰਮ ਦੀ ਇੱਕ ਤਰਾਂ ਨਾਲ ਫੂਕ ਨਿਕਲਦੀ ਜਰੂਰ ਨਜ਼ਰ ਆ ਰਹੀ ਹੈ ਜਿਸ ਵਿੱਚ ਪਹਿਲਾਂ ਤੋਂ ਹੀ ਲੱਗੇ ਦਰੱਖਤ ਬੇਰਹਿਮੀ ਨਾਲ ਸਾੜੇ ਜਾ ਰਹੇ ਹਨ।
ਨੈਸ਼ਨਲ ਹਾਈਵੇ ਦੇ ਕਿਨਾਰਿਆਂ ਤੇ ਸਾੜੇ ਜਾ ਰਹੇ ਦਰੱਖਤ