ਨਿਹਾਲ ਸਿੰਘ ਵਾਲਾ,28 ਅਗਸਤ (ਕੁਲਦੀਪ ਗੋਹਲ ਮਿੰਟੂ ਖੁਰਮੀ )ਮੋਗਾ ਬਰਨਾਲਾ ਕੌਮੀ ਮਾਰਗ ਤੇ ਚਾਰ ਸਾਲ ਤੋਂ ਜਿਆਦਾ ਸਮਾਂ ਬੀਤਣ ਤੇ ਵੀ ਬੌਡੇ,ਮਾਛੀਕੇ ਆਦਿ ਪਿੰਡਾ ਕੋਲ ਚਹੁ ਮਾਰਗੀ ਸੜਕ ਸੁਵਿਧਾ ਦੀ ਬਜਾਇ ਪ੍ਰੇਸ਼ਾਨੀ ਦਾ ਕਾਰਨ ਬਣੀ ਹੋਈ ਹੈ। ਜਿਸ ਤੋਂ ਮੋਗਾ ਬਰਨਾਲਾ ਮਾਰਗ ਤੇ ਆਉਣ ਜਣ ਵਾਲੇ ਲੋਕ ਤੇ ਪਿੰਡ ਵਾਸੀ ਬੇਹੱਦ ਪ੍ਰੇਸ਼ਾਨ ਹਨ।ਪਿੰਡ ਬਿਲਾਸਪੁਰ ਤੋਂ ਮਾਛੀਕੇ ਵਿਚਕਾਰ ਚੁਹ ਮਾਰਗੀ ਸੜਕ ਦਾ ਇੱਕ ਪਾਸਾ ਮੁਕੰਮਲ ਨਹੀ ਹੈ । ਜਿਸ ਕਰਕੇ ਬਹੁਤੀ ਵਾਰ ਦੇਰ ਸਵੇਰ ਮੋਗਾ ਵੱਲੋਂ ਅਤੇ ਪਿੰਡ ਬਿਲਾਸਪੁਰ ਤੋਂ ਮਾਛੀਕੇ ਵੱਲ ਜਾਣ ਵਾਲੇ ਲੋਕ ਖੱਬੇ ਪਾਸੇ ਮੁੜ ਕੇ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ।ਇਹ ਸੜਕ ਸ਼ੁਰੂ ਤੋਂ ਲੈਕੇ ਪ੍ਰੇਸ਼ਾਨੀ ਦਾ ਸਬੱਬ ਹੀ ਬਣਦੀ ਰਹੀ ਹੈ। ਪਹਿਲਾਂ ਪਿੰਡ ਨੂੰ ਅਕਵਾਇਰ ਕੀਤੀ ਜਮੀਨ ਦੇ ਪੈਸੇ ਨਾਂ ਮਿਲਣ ਅਤੇ ਨਜ਼ਾਇਜ ਉਜਾੜੇ ਨੂੰ ਰੋਕਣ ਲਈ ਲੋਕ ਧਰਨੇ ਮੁਜ਼ਾਹਿਰੇ ਕਰਦੇ ਰਹੇ ਹਨ। ਪੈਸਿਆਂ ਦੀ ਅਦਾਇਗੀ ਲਈ ਵੀਹ ਪਰਸੈਂਟ ਕਾਟ ਕੱਟਣ ਦੇ ਕਾਰਨ ਮੋਰਚੇ ਵੀ ਲੱਗਦੇ ਰਹੇ ਹਨ। ਪਰ ਹੁਣ ਇਹ ਬਿਲਾਸਪੁਰ ਤੋਂ ਮਾਛੀਕੇ ਨੇੜੇ ਸੜਕਾ ਦਾ ਟੋਟਾ ਅਧੂਰਾ ਹੋਣ ਤੋਂ ਮੋਗਾ ਬਰਨਾਲਾ ਮਾਰਗ ਤੇ ਆਉਣ ਜਣ ਵਾਲੇ ਲੋਕ ਤੇ ਪਿੰਡ ਵਾਸੀ ਬੇਹੱਦ ਦੁਖੀ ਹਨ। ਅਮਨਦੀਪ ਮਾਛੀਕੇ,ਰਣਜੀਤ ਬਾਵਾ,ਹਰਦੀਪ ਮੱਦਾ, ਡਾ ਗੁਰਮੇਲ ਮਾਂਛੀਕੇ ਤੇ ਜੀਵਨ ਸਿੰਘ ਬਿਲਾਸਪੁਰ ਨੇ ਕਿਹਾ ਕਿ ਇਸ ਟੋਟੇ ਤੋਂ ਲੈਕੇ ਹਿੰਮਤਪੁਰਾ ਦੇ ਪੁਲਾਂ ਤੱਕ ਨਰਕ ਵਰਗੀ ਸੜਕ ਹੈ । ਨਾਂ ਸਰਵਿਸ ਰੋਡ ਪੂਰੀਆਂ ਹਨ ਨਾਂ ਹੀ ਪਿੰਡਾਂ ਨੂੰ ਜਾਣ ਲਈ ਰਸਤੇ ਛੱਡੇ ਹਨ ਜਿਸ ਕਾਰਨ ਲੋਕ ਡਵਾਈਡਰ ਟੱਪ ਕੇ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਉਹਨਾਂ ਮੰਗ ਕੀਤੀ ਕਿ ਟੋਟੇ ਨੂੰ ਭਰ ਕੇ ਦੋਨੋ ਪਾਸੀ ਆਵਾਜਾਈ ਚਲਾਈ ਜਾਵੇ ਅਤੇ ਬਿਲਾਸਪੁਰ , ਮਾਛੀਕੇ ਤੋਂ ਹਿੰਮਤਪੁਰਾ ਤੱਕ ਸੜਕ ਨੂੰ ਮੁਕੰਮਲ ਕੀਤਾ ਜਾਵੇ।