-ਹੋਲਾ ਮੁਹੱਲਾ ਆਨੰਦਪੁਰ ਸਾਹਿਬ ਵਿਖੇ ਭਾਗ ਲੈਣ ਵਾਲੇ ਲੋਕਾਂ ਨੂੰ ਵੀ 15 ਦਿਨਾਂ ਤੱਕ ਇਕਾਂਤ ਚ ਰਹਿਣ ਦੀ ਅਪੀਲ
-ਪੁਲਸ ਵੱਲੋਂ ਮੋਗਾ ਚ ਵੱਖ ਵੱਖ ਥਾਂ ਕਰਵਾਏ ਗਏ ਝੰਡਾ ਮਾਰਚ
– ਓਟ ਕੇਂਦਰਾਂ ਚੋਂ ਦਵਾਇਆ ਲੈ ਰਹੇ ਮਰੀਜ਼ਾਂ ਨੂੰ 15 ਦਿਨਾਂ ਦੀ ਦਵਾਈ ਦਿੱਤੀ ਗਈ
-ਹੈਲਪ ਲਾਈਨ ਨੰਬਰ ਜਾਰੀ ਕੀਤੇ ਗਏ
ਮੋਗਾ, 24 ਮਾਰਚ (ਮਿੰਟੂ ਖੁਰਮੀ ਹਿੰਮਤਪੁਰਾ) ਜ਼ਿਲ੍ਹਾ ਮੈਜਿਸਟ੍ਰੇਟ – ਕਮ – ਡਿਪਟੀ ਕਮਿਸ਼ਨਰ ਸ਼੍ਰੀ ਸੰਦੀਪ ਹੰਸ ਨੇ ਅੱਜ ਕੋਵਿਡ 19 ਬੀਮਾਰੀ ਦੇ ਕਾਰਨ ਜ਼ਿਲ੍ਹਾ ਮੋਗਾ ਚ ਕਰਫਿਊ ਲਗਾਉਣ ਦੇ ਹੁਕਮ ਜਾਰੀ ਕੀਤੇ ਹਨ. ਉਹਨਾਂ ਕਿਹਾ ਕਿ ਕੋਈ ਵੀ ਜ਼ਿਲ੍ਹਾ ਵਾਸੀ ਆਪਣੇ ਘਰ ਤੋਂ ਬਾਹਰ ਨਹੀਂ ਜਾਵੇਗਾ ਅਤੇ ਨਾ ਹੀ ਕਿਸੇ ਗਲੀ ਜਾਂ ਜਨਤਕ ਥਾਂ ਤੇ ਇਹ ਹੁਕਮ ਪੁਲਸ, ਸੁਰੱਖਿਆ ਬਲਾਂ, ਡਾਕਟਰ ਜਾਂ ਉਹਨਾਂ ਸਰਕਾਰੀ ਕਰਮਚਾਰੀਆਂ ਉੱਤੇ ਲਾਗੂ ਨਹੀਂ ਹੋਣਗੇ ਜਿਨ੍ਹਾਂ ਨੂੰ ਕਰਫਿਊ ਦੌਰਾਨ ਕੰਮ ਕਰਨ ਦੇ ਹੁਕਮ ਹੋਏ ਹਨ. ਇਸ ਤਰ੍ਹਾਂ ਸਿਹਤ ਵਿਭਾਗ ਵੱਲੋਂ ਲਗਾਤਾਰ ਜਨਤਕ ਘੋਸ਼ਣਾ ਕਾਰਵਾਈ ਜਾ ਰਹੀ ਹੈ ਜਿਸ ਵਿਚ ਲੋਕਾਂ ਨੂੰ ਘਰ ਚ ਰਹਿ ਕੇ ਕੋਵਿਡ ਖਿਲਾਫ ਲੜਨ ਦੀ ਅਪੀਲ ਕੀਤੀ ਜਾ ਰਹੀ ਹੈ.ਜਿਹੜ ਸ਼ਰਧਾਲੂ ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲਾ ਸਮਾਗਮਾਂ ਚ ਸ਼ਿਰਕਤ ਕਰਕੇ ਵਾਪਸ ਆਏ ਹਨ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕੇ ਉਹ 15 ਦਿਨਾਂ ਤੱਕ ਆਪਣੇ ਘਰਾਂ ਵਿਚ ਹੀ ਰਹਿਣ. ਕਿੳਂਕਿ ਇਕੱਠ ਚ ਕੋਵਿਡ ਬੀਮਾਰੀ ਲੱਗਣ ਦਾ ਖਦਸ਼ਾ ਇਸ ਕਰਕੇ ਉਹ ਆਪਣਾ ਖਿਆਲ ਰੱਖਣ. ਜੇ ਕਰ ਉਹਨਾਂ ਨੂੰ ਕੋਈ ਸਿਹਤ ਸਬੰਧੀ ਸਮੱਸਿਆ ਆਉਂਦੀ ਹੈ ਤਾਂ ਉਹ ਆਪਣੇ ਨੇੜੇ ਦੇ ਸਿਹਤ ਕੇਂਦਰ ਵਿਖੇ ਸੰਪਰਕ ਕਰਨ.
ਇਸ ਤੋਂ ਇਲਾਵਾ ਪੁਲਸ ਵਿਭਾਗ ਵੱਲੋਂ ਜ਼ਿਲ੍ਹੇ ਦੇ ਵੱਖ ਵੱਖ ਭਾਗਾਂ ਚ ਝੰਡਾ ਮਾਰਚ ਕੱਢਿਆ ਗਿਆ ਜਿਸ ਵਿਚ ਉਹਨਾਂ ਲੋਕਾਂ ਨੂੰ ਸੰਦੇਸ਼ ਦਿੱਤਾ ਕੇ ਪੁਲਸ ਹਰ ਮਦਦ ਲਈ ਤਿਆਰ ਹੈ. ਜ਼ਿਲ੍ਹੇ ਦੇ ਓਟ ਕੇਂਦਰਾਂ ਵਿਖੇ ਨਸ਼ਾ ਪੀੜਤਾਂ ਵੱਲੋਂ ਲਏ ਜਾ ਰਹੇ ਇਲਾਜ ਨੂੰ ਵੇਖ ਦੇ ਹੋਏ, ਸਿਹਤ ਵਿਭਾਗ ਵੱਲੋਂ ਅੱਜ 15 ਦਿਨਾਂ ਦੀ ਦਵਾਈ ਦਿੱਤੀ ਗਈ ਤਾਂ ਜੋ ਉਹਨਾਂ ਨੂੰ ਘਰ ਤੋਂ ਬਾਹਰ ਨਾ ਨਿਕਲਣਾ ਪਏ ਜ਼ਿਲ੍ਹਾ ਪ੍ਰਸ਼ਾਸਨ, ਪੁਲਸ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਹੈ ਜਿੱਥੇ ਕੋਵਿਡ ਸਬੰਧੀ ਮਦਦ ਲਈ ਜਾ ਸਕਦੀ ਹੈ.
01636239911, 9780001879 and 9780303784 ਨੰਬਰ ਕੰਟਰੋਲ ਰੂਮ ਦੇ ਹਨ. ਸਿਹਤ ਵਿਭਾਗ ਵੱਲੋਂ ਨਿਰੰਤਰ ਕੰਮ ਕੀਤਾ ਜਾ ਰਿਹਾ ਹੈ ਜਿਸ ਵਿਚ ਵਿਦੇਸ਼ ਤੋਂ ਮੁੜੇ ਲੋਕਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਉਹਨਾਂ ਤੇ ਠੱਪੇ ਲਗਾਏ ਜਾ ਰਾਹੇ ਹਨ, ਘਰਾਂ ਦੇ ਬਾਹਰ ਪੋਸਟਰ ਲਗਾਏ ਜਾ ਰਹੇ ਹਨ. ਇਸ ਤੋਂ ਇਲਾਵਾ ਨਿਹਾਲ ਸਿੰਘ ਵਾਲਾ ਉਪ ਮੰਡਲ ਮੈਜਿਸਟਰੇਟ ਦੇ ਦਫਤਰ, ਨਗਰ ਕੌਂਸਲ ਨਿਹਾਲ ਸਿੰਘ ਵਾਲਾ ਦੇ ਦਫਤਰ ਅਤੇ ਵੱਖ ਵੱਖ ਵਾਰਡਾਂ ਦੀ ਸਫ਼ਾਈ ਕਰਵਾਈ ਗਈ.