ਕੋਟਕਪੂਰਾ ‘ਚ ਬੇਅਦਬੀ ਦੇ ਮੁਲਜ਼ਮ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਗੋਲੀਆਂ ਮਾਰ ਕੇ ਕਤਲ

ਬਰਗਾੜੀ ਘਟਨਾਵਾਂ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ ਵਿੱਚ ਨਾਮਜ਼ਦ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦਾ ਅੱਜ ਸਵੇਰੇ ਦੋ ਮੋਟਰਸਾਈਕਲਾਂ ‘ਤੇ ਪੰਜ ਅਣਪਛਾਤੇ ਸਵਾਰਾਂ ਨੇ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਜਿਸ ਸਮੇਂ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਆਪਣੀ ਦੁਕਾਨ ਖੋਲ੍ਹਣ ਲੱਗਾ ਸੀ, ਉਸ ਸਮੇਂ ਉਸ ਦਾ ਗੰਨਮੈਨ ਵੀ ਨਾਲ ਸੀ । ਇਸ ਸਮੇਂ ਦੌਰਾਨ ਉਸ ਦੇ ਗੰਨਮੈਨ ‘ਤੇ ਵੀ ਗੋਲੀਆਂ ਲੱਗੀਆਂ ਤੇ ਨਾਲ ਦੀ ਦੁਕਾਨ ਵਾਲੇ ਦੀ ਵੀ ਗੋਲ਼ੀ ਲੱਗਣ ਦੀ ਸੂਚਨਾ ਹੈ। ਦੱਸਿਆ ਜਾਂਦਾ ਹੈ ਕਿ ਸਾਰੀ ਘਟਨਾ ਸੀਸੀਟੀਵੀ ਵਿੱਚ ਵੀ ਰਿਕਾਰਡ ਹੋ ਗਈ ਹੈ । ਪ੍ਰਦੀਪ ਸਿੰਘ ਐੱਫਆਈਆਰ ਨੰ. 63 ‘ਤੇ ਨਾਮਜ਼ਦ ਸੀ। ਪੁਲਿਸ ਵੱਲੋਂ ਚਾਰੇ ਪਾਸੇ ਨਾਕੇਬੰਦੀ ਕਰ ਕੇ ਹਾਈ ਅਲਰਟ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *