ਮੋਗਾ 23 ਅਕਤੂਬਰ(ਮੇਹਰ ਸਦਰਕੋਟ) ਕੋਟਕਪੁਰਾ ਬਾਈਪਾਸ ਦੀਆਂ ਸੜਕਾਂ ਦੇ ਕੰਢੇ ਠੀਕ ਨਾ ਬਣੇ ਹੋਣ ਦੇ ਕਾਰਨ ਹਰ ਰੋਜ਼ 2 ਗੱਡੀਆਂ ਪਲਟਦੀਆਂ ਹਨ, ਜਿਸ ਨੂੰ ਲੈ ਕੇ ਆਮ ਨਾਗਰਿਕ ਵੀ ਪਰੇਸ਼ਾਨ ਹੋ ਰਹੇ ਹਨ, ਕਈ ਵਾਰ ਤਾਂ ਜਾਨੀ ਨੁਕਸਾਨ ਹੋਣ ਤੋਂ ਵੀ ਬਚਿਆ ਹੈ। ਉੱਥੇ ਹੀ ਜੇਕਰ 22 ਅਕਤੂਬਰ ਦੀ ਗੱਲ ਕੀਤੀ ਜਾਵੇ ਤਾਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਦੇ 8 ਵਜੇ ਤੱਕ ਇਸ ਮੋੜ ‘ਤੇ ਚਾਰ ਟਰੱਕ ਪਲਟ ਚੁੱਕੇ ਹਨ, ਜਿਨ੍ਹਾਂ ‘ਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਚਾਰੇ ਗੱਡੀਆਂ ਦਾ ਬੇਹੱਦ ਨੁਕਸਾਨ ਹੋਇਆ ਹੈ। ਜੇਕਰ ਸੜਕਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਫਾਰਲੇਨ ਨੂੰ ਬਣਦੇ ਕਰੀਬ ਪੰਜ ਸਾਲ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਪਰ ਇਹ ਸੜਕ ਅਜੇ ਤੱਕ ਪੂਰੀ ਨਹੀਂ ਹੋਈ ਹੈ। ਰਾਹਗੀਰਾਂ ਦਾ ਕਹਿਣਾ ਹੈ ਕਿ ਸਰਵਿਸ ਰੋਡ ਦਾ ਵੀ ਬੇਹੱਦ ਬੁਰਾ ਹਾਲ ਹੈ। ਅਤੇ ਆਉਣ ਜਾਣ ਵਾਲੇ ਰਾਹੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।