ਕੂੜਾ ਡੰਪ ਚੁਕਵਾਉਣ ਸਬੰਧੀ ਵਿਧਾਇਕ ਲਾਡੀ ਢੋਸ ਨੂੰ ਲਿਖਤੀ ਰੂਪ ਵਿੱਚ ਪੱਤਰ ਦਿੰਦੇ ਹੋਏ ਦੁਕਾਨਦਾਰ।
ਵਿਧਾਇਕ ਢੋਸ ਵੱਲੋਂ ਜਲਦ ਹੀ ਮਸਲੇ ਦਾ ਹੱਲ ਕਰਨ ਲਈ ਦਿੱਤਾ ਪੂਰਨ ਭਰੋਸਾ
ਕੋਟ ਈਸੇ ਖਾਂ, 15 ਅਪ੍ਰੈਲ (ਜਗਰਾਜ ਸਿੰਘ ਗਿੱਲ)
ਇਥੋ ਦੀ ਧਰਮਕੋਟ ਤੇ ਸਰਕਾਰੀ ਕੰਨਿਆਂ ਸਕੂਲ ਦੀ ਕੰਧ ਤੇ ਮੂਹਰੇ ਅਤੇ ਦੁਕਾਨਾਂ ਦੇ ਨੇੜੇ ਬਣੇ ਕੂੜਾ ਡੰਪ ਨੂੰ ਚੁਕਵਾਉਣ ਲਈ ਧਰਮਕੋਟ ਰੋਡ ਦੇ ਦੁਕਾਨਦਾਰ ਵੱਲੋਂ ਹਲਕਾ ਧਰਮਕੋਟ ਦੇ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੂੰ ਮਿਲੇ ਅਤੇ ਉਹਨਾਂ ਨੂੰ ਲਿਖਤੀ ਦਰਖਾਸਤ ਦਿੱਤੀ।ਦੁਕਾਨਦਾਰਾਂ ਨੇ ਵਿੱਧਾਇਕ ਢੋਸ ਨੂੰ ਜਾਣੂ ਕਰਵਾਇਆ ਕਿ ਇਹ ਕੂੜਾ ਡੰਪ ਦੁਕਾਨਦਾਰਾ, ਮੁਹੱਲਾ ਵਾਸੀਆ ਅਤੇ ਸਕੂਲੀ ਬੱਚਿਆ ਤੇ ਸਟਾਫ ਲਈ ਪ੍ਰੇਸ਼ਾਨੀ ਦਾ ਕਾਰਨ ਹੈ ਕਿਉਕਿ ਸਾਰਾ ਦਿਨ ਇਥੋ ਗੰਦੀ ਬਦਬੂ ਆਉਂਦੀ ਰਹਿੰਦੀ ਹੈ ਅਤੇ ਮੱਖੀਆ ਮੱਛਰਾਂ ਦੀ ਭਰਮਾਰ ਰਹਿੰਦੀ ਹੈ ਜਿਸ ਕਾਰਨ ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਹੈ। ਦੁਕਾਨਦਾਰਾਂ ਨੇ ਵਿਧਾਇਕ ਲਾਡੀ ਢੋਸ ਤੋਂ ਮੰਗ ਕੀਤੀ ਕਿ ਇਸ ਕੂੜਾ ਡੰਪ ਨੂੰ ਇਥੋ ਚੁਕਵਾਇਆ ਜਾਵੇ ਤਾਂ ਜੋ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਾ ਆਵੇ।ਇਸ ਮੌਕੇ ਵਿਧਾਇਕ ਲਾਡੀ ਢੋਸ ਵੱਲੋਂ ਦੁਕਾਨਦਾਰਾ ਨੂੰ ਭਰੋਸਾ ਦਵਾਇਆ ਗਿਆ ਕਿ ਜਲਦੀ ਇਸ ਦਾ ਹੱਲ ਕਰਵਾ ਦਿੱਤਾ ਜਾਵੇਗਾ ਅਤੇ ਕਿਸੇ ਨੂੰ ਕੋਈ ਮੁਸ਼ਕਿਲ ਨਹੀ ਆਉਣ ਦਿੱਤੀ ਜਾਵੇਗੀ। ਇਸ ਮੌਕੇ ਹਰਜਿੰਦਰ ਸਿੰਘ ਸੋਨੂੰ, ਰੇਸ਼ਮ ਸਿੰਘ, ਅਜੈ ਅਰੋੜਾ, ਲਖਵਿੰਦਰ ਸਿੰਘ ਰਾਜਪੂਤ, ਕੈਲਵੀਂ ਪੇਂਟਰ,ਬਲਵਿੰਦਰ ਪਾਲ ਅਰੋੜਾ, ਪਿੱਪਲ ਸਿੰਘ ਰਾਜਪੂਤ, ਰਣਜੀਤ ਸਿੰਘ, ਬਲਵਿੰਦਰ ਪਾਲ ਆਦਿ ਦੁਕਾਨਦਾਰ ਹਾਜਰ ਸਨ।