ਕਿ੍ਸ਼ਨ ਤਿਵਾੜੀ ਬਾਇਓ ਡਾਇਵਰਸਿਟੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਨਿਯੁਕਤ

ਕੋਟ ਈਸੇ ਖਾਂ, ( ਜਗਰਾਜ ਲੋਹਾਰਾ)-ਸ਼ਹਿਰ ਅੰਦਰ ਲੋਕਾਂ ਨੂੰ ਸਿਹਤਮੰਦ ਜੀਵਨ ਜਿਊਣ, ਆਲਾ ਦੁਆਲਾ ਸਾਫ਼ ਸੁਥਰਾ ਰੱਖਣ ਸਬੰਧੀ ਜਾਗਰੂਕਤਾ ਨੂੰ ਲੈ ਕੇ ਨੈਸ਼ਨਲ ਗਰੀਨ ਟਿ੍ਬਿਊਨਲ ਦੀਆਂ ਹਦਾਇਤਾਂ ਅਨੁਸਾਰ ਸਥਾਨਕ ਸਰਕਾਰਾਂ ਵਿਭਾਗ ਵਲੋਂ ਕਾਂਗਰਸ ਪਾਰਟੀ ਦੇ ਸੂਬਾਈ ਆਗੂ ਕਿ੍ਸ਼ਨ ਤਿਵਾੜੀ ਨੂੰ ਨਗਰ ਪੰਚਾਇਤ ਕੋਟ ਈਸੇ ਖਾਂ ਵਿਚ ਬਾਇਓ ਡਾਇਵਰਸਿਟੀ (ਜੈਵਿਕ ਵਿਭਿੰਨਤਾ) ਮੈਨੇਜਮੈਂਟ ਕਮੇਟੀ ਦਾ ਚੇਅਰਮੈਨ ਨਿਯੁਕਤ ਹੋਣ ‘ਤੇ ਕਾਂਗਰਸੀ ਵਰਕਰਾਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ | ਦੱਸਣਾ ਬਣਦਾ ਹੈ ਕਿ ਚੇਅਰਮੈਨ ਤੋਂ ਇਲਾਵਾ ਇਸ ਕਮੇਟੀ ਵਿਚ ਛਿੰਦਰ ਕੌਰ ਪਤਨੀ ਪ੍ਰਕਾਸ਼ ਸਿੰਘ ਰਾਜਪੂਤ, ਭੁਪਿੰਦਰ ਕੌਰ ਪਤਨੀ ਸਤਵੰਤ ਸਿੰਘ ਜੱਸਾ ਸਿੱਧੂ ਸਮੇਤ ਵੱਖ ਵੱਖ ਕਿੱਤਿਆਂ ਨਾਲ ਸਬੰਧਿਤ ਕੁੱਲ 7 ਮੈਂਬਰ ਨਿਯੁਕਤ ਕੀਤੇ ਗਏ ਹਨ। ਇਸ ਮੌਕੇ ਵਧਾਈ ਦੇਣ ਸਮੇਂ ਵਿਧਾਇਕ ਲੋਹਗੜ੍ਹ ਨੇ ਕਿਹਾ ਕਿ ਪਾਰਟੀ ਵਲੋਂ ਆਪਣੇ ਮਿਹਨਤੀ ਆਗੂਆਂ, ਵਰਕਰਾਂ ਨੂੰ ਸਮੇਂ-ਸਮੇਂ ‘ਤੇ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ ਤਾਂ ਜੋ ਭਵਿੱਖ ਵਿਚ ਉਹ ਲੋਕਾਂ ਲਈ ਹੋਰ ਵਧੀਆ ਕਾਰਜ ਕਰ ਸਕਣ । ਆਪਣੀ ਨਿਯੁਕਤੀ ਨੂੰ ਲੈ ਕੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਦਾ ਧੰਨਵਾਦ ਕਰਦਿਆਂ ਕਿ੍ਸ਼ਨ ਤਿਵਾੜੀ ਨੇ ਕਿਹਾ ਕਿ ਉਹ ਨਵੀਂ ਨਿਯੁਕਤ ਕਮੇਟੀ ਰਾਹੀਂ ਹੋਣ ਵਾਲੇ ਕੰਮਾਂ ਨੂੰ ਵਧੀਆ ਢੰਗ ਨਾਲ ਨਿਭਾਅ ਕੇ ਖਰੇ ਉੱਤਰਨਗੇ। ਇਸ ਮੌਕੇ ਸੀਨੀ: ਕਾਂਗਰਸੀ ਬਲਰਾਮ ਸ਼ਰਮਾ ਬੱਬੀ, ਸਤਵੰਤ ਸਿੰਘ ਜੱਸਾ ਸਿੱਧੂ, ਮਨੀ ਛਾਬੜਾ ਯੂਥ ਸ਼ਹਿਰੀ ਪ੍ਰਧਾਨ, ਸੁੱਚਾ ਸਿੰਘ ਪੁਰਬਾ, ਨਿਸ਼ੂ ਗਰਗ ਚੇਅਰਮੈਨ ਵਪਾਰ ਸੈੱਲ, ਸੁਖਦੇਵ ਸਿੰਘ ਸੰਧੂ, ਕੁਲਦੀਪ ਸਿੰਘ ਰਾਜਪੂਤ, ਕਮਲ ਤਿਵਾੜੀ ਆਦਿ ਹਾਜ਼ਰ ਸਨ

 

Leave a Reply

Your email address will not be published. Required fields are marked *