ਨਿਹਾਲ ਸਿੰਘ ਵਾਲਾ 8 ਦਸੰਬਰ
(ਮਿੰਟੂ ਖੁਰਮੀ ਹਿੰਮਤਪੁਰਾ )
ਲੋਕ ਵਿਰੋਧੀ ਕਾਲੇ ਕਾਨੂੰਨਾਂ ਖਿਲਾਫ਼ ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਭਾਰਤ ਬੰਦ ਦੇ ਸੱਦੇ ਨੂੰ ਕਾਮਯਾਬ ਕਰਦਿਆਂ ਸੱਭ ਤੋਂ ਪਹਿਲਾਂ ਕਿਸਾਨ ਸੰਘਰਸ਼ ਦੇ ਸ਼ਹੀਦ ਮੇਵਾ ਸਿੰਘ ਖੋਟੇ ਨੂੰ ਦੋ ਮਿੰਟ ਦਾ ਮੌਨ ਧਾਰਨ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਮੌਕੇ ਕੁੱਲ ਹਿੰਦ ਕਿਸਾਨ ਸਭਾ ਦੇ ਸੁੱਖਦੇਵ ਸਿੰਘ ਭੋਲਾ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਜੀਵਨ ਸਿੰਘ ਬਿਲਾਸਪੁਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਡਾਕਟਰ ਗੁਰਮੇਲ ਸਿੰਘ ਮਾਛੀਕੇ,ਸਰਬ ਭਾਰਤ ਨੌਜਵਾਨ ਸਭਾ ਦੇ ਆਗੂ ਗੁਰਦਿੱਤ ਸਿੰਘ ਦੀਨਾ, ਨਰੇਗਾ ਮਜ਼ਦੂਰ ਯੂਨੀਅਨ ਦੇ ਆਗੂ ਕਾਮਰੇਡ ਮਹਿੰਦਰ ਸਿੰਘ ਧੂੜਕੋਟ, ਨਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾਈ ਆਗੂ ਹਰਮਨਦੀਪ ਸਿੰਘ ਹਿੰਮਤਪੁਰਾ, ਇੰਦਰਜੀਤ ਦੀਨਾ ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ , ਡਾ ਹਰਗੁਰਪ੍ਰਤਾਪ ,ਡਾਕਟਰ ਰਾਜਵੀਰ , ਮੈਡੀਕਲ ਪ੍ਰਕਟਿਸਨਲ ਐਸੋਸੀਏਸਨ, ਬਾਬਾ ਜੀਵਨ ਸਿੰਘ ਸੇਵਾ ਸੁਸਾਇਟੀ ਦੇ ਆਗੂ ਰਾਜਪਾਲ ਸਿੰਘ ਨੰਗਲ,ਸਮਾਜ ਸੇਵੀ ਆਸ਼ੂ ਸਿੰਗਲਾ ਔਰਤ ਕਰਜ਼ਾ ਮੁਕਤੀ ਅੰਦੋਲਨ ਦੇ ਸੂਬਾਈ ਆਗੂ ਡਾਕਟਰ ਜਗਰਾਜ ਸਿੰਘ ਨਿਹਾਲ ਸਿੰਘ ਵਾਲਾ, ਆਦਿ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਜੋ ਪਿੱਛਲੇ ਸਮੇਂ ਤੋਂ ਰੰਗ ਰੰਗਾ ਰਹੀ ਹੈ ਹੁਣ ਉਹ ਨਹੀਂ ਚੱਲਣਗੇ । ਕਿਸਾਨੀ ਘੋਲ ਹੁਣ ਸਿਰਫ ਕਿਸਾਨੀ ਘੋਲ ਨਹੀਂ ਰਿਹਾ ਸਗੋਂ ਹਰ ਉਸ ਵਰਗ ਦਾ ਬਣ ਗਿਆ ਹੈ ਜਿਸਨੂੰ ਇਸ ਧਰਤੀ ਨਾਲ ਪਿਆਰ ਹੈ । ਭਾਵੇ ਕੇਂਦਰ ਕਾਰਪੋਰੇਟਾ ਦੀ ਦਲਾਲੀ ਕਰਕੇ ਉਹਨਾਂ ਦਾ ਫਾਇਦਾ ਸੋਚ ਰਹੀ ਹੋਵੇ ਪਰ ਸਰਕਾਰ ਯਾਦ ਰੱਖੇ ਇਹ ਜ਼ਮੀਨ ਕਿਰਤੀਆਂ ਨੇ ਜਰਖੇਜ਼ ਕੀਤੀ ਹੈ ਤੇ ਇਸਤੇ ਕਬਜ਼ੇ ਲਈ ਵਧਣ ਵਾਲਾ ਹਰ ਕਦਮ ਕਿਰਤੀ ਦਾ ਦੁਸ਼ਮਣ ਹੋਵੇਗਾ । ਜੋ ਕਦੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਭਾਵੇ ਸਰਕਾਰ ਕਿਸਾਨਾਂ ਨਾਲ ਮੀਟਿੰਗਾਂ ਕਰਕੇ ਕਾਲੇ ਕਾਨੂੰਨ ਰੱਦ ਕਰਨ ਤੋਂ ਟਾਲਮਟੋਲ ਕਰ ਰਹੀ ਹੈ ਪਰ ਸਰਕਾਰ ਯਾਦ ਰੱਖੇ ਜਿਸ ਤਖ਼ਤ ਤੇ ਬੈਠ ਕੇ ਓਹ ਡੀਂਗਾਂ ਰਹੀ ਹੈ ਲੋਕਾਂ ਦੇ ਇਕੱਠ ਉਸਨੂੰ ਮੂਧਾ ਕਰਨ ਦੀ ਵੀ ਤਾਕਤ ਰੱਖਦੇ ਹਨ । ਅੱਜ ਉਹ ਸਮਾਂ ਹੈ ਜਦੋ ਸਾਰੀ ਦਿੱਲੀ ਕਿਰਤ ਦੀ ਧਿਰ ਦੇ ਲੋਕਾਂ ਨੇ ਘੇਰੀ ਹੋਈ ਹੈ ਜੇਕਰ ਸਰਕਾਰ ਜਲਦ ਤੋਂ ਜਲਦ ਕਾਨੂੰਨ ਰੱਦ ਕਰਨ ਵਾਲੇ ਪਾਸੇ ਨਾ ਆਈ ਤਾ ਉਹ ਆਪਣਾ ਪੜ੍ਹਿਆ ਵਿਚਾਰੇ । ਮੋਦੀ ਸਰਕਾਰ ਦੇਸ਼ ਭਰ ਦੇ ਕਿਸਾਨਾਂ, ਕਿਰਤੀਆਂ ਤੋਂ ਨੂੰ ਨੈਤਿਕ ਤੌਰ ਤੇ ਗੱਲਬਾਤ ਚੱਲ ਵੀ ਹਾਰ ਚੁੱਕੀ ਹੈ,ਪਰ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਅੜੀ ਹੋਈ ਹੈ। ਜਿਸਦੇ ਖਿਲਾਫ ਭਾਰਤ ਬੰਦ ਦੇ ਸੱਦੇ ਤਹਿਤ ਨਿਹਾਲ ਸਿੰਘ ਵਾਲਾ ਦੇ ਦੁਕਾਨਦਾਰਾਂ ਨੇ ਦੁਕਾਨਾਂ ਬੰਦ ਕਰਕੇ ਤੇ ਜਨਤਕ ਜਥੇਬੰਦੀਆਂ ਨੇ ਚੱਕਾ ਜਾਮ ਕਰਕੇ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਣਾਇਆ। ਇਸ ਮੌਕੇ ਕਾਂਗਰਸ ਪਾਰਟੀ ਵੱਲੋਂ ਵੀ ਇਸ ਬੰਦ ਦੀ ਹਮਾਇਤ ਕੀਤੀ । ਇਸੇ ਤਰ੍ਹਾਂ ਬੱਧਨੀ ਕਲਾਂ ( ਮੋਗਾ ਬਰਨਾਲਾ) ਰੋਡ ਉੱਤੇ “ਕਿਰਤੀ ਕਿਸਾਨ ਯੂਨੀਅਨ, ਨੌਜਵਾਨ ਭਾਰਤ ਸਭਾ, ਅਤੇ “ਕਿਸਾਨ ਕੁਲ ਹਿੰਦ ਸਭਾ, ਵੱਲੋਂ ਸਰਕਾਰ ਖਿਲਾਫ਼ ਰੋਸ ਮੁਜਾਹਰਾ ਕੀਤਾ ਗਿਆ।
ਇਕੱਠੇ ਨੂੰ “ਕਿਰਤੀ ਕਿਸਾਨ ਯੂਨੀਅਨ, ਦੇ ਆਗੂ ਨਾਜ਼ਰ ਸਿੰਘ ਖਾਈ, ਸੁਖਜਿੰਦਰ ਮਹੇਸਰੀ, ਬਲਕਰਨ ਮੱਲੇਆਣਾ, ਅਤੇ ਕਿਸਾਨ ਕੁਲ ਹਿੰਦ ਸਭਾ, ਦੇ ਆਗੂ ਕੁਲਵੰਤ ਸਿੰਘ ਸਰਪੰਚ, ਨਿਰਮਲ ਸਿੰਘ ਸੈਕਟਰੀ,ਗਿਆਨੀ ਅਵਤਾਰ ਸਿੰਘ, ਜਗਰਾਜ ਸਿੰਘ ਰਣੀਆਂ, ਡਕਟਰ ਬਹਾਦਰ ਸਿੰਘ ਮਲੇਆਣਾ, ਜਸਪਾਲ ਸਿੰਘ ਪਾਲਾ, ਮੰਗਤ ਸਿੰਘ ਬੁੱਟਰ, ਨਰਿੰਦਰ ਤਾਇਲ, ਨੌਜਵਾਨ ਭਾਰਤ ਸਭਾ ਵੱਲੋਂ ਰਾਜਦੀਪ ਸਿੰਘ, ਬਲਰਾਜ ਸਿੰਘ ਬੱਧਨੀ ਖੁਰਦ,ਬਲਦੇਵ ਸਿੰਘ ਲੋਪੋ,ਬਲਕਰਨ ਮੱਲਿਆਣਾ, ਰਾਜਿੰਦਰ ਸਿੰਘ ਬੀੜ ਬੱਧਨੀ, ਰਾਊਕੇ ਨਿਊਜ਼ ਵੱਲੋਂ ਜਗਸੀਰ ਸਿੰਘ ਭਾਊ, ਅਮਰੀਕ ਸਿੰਘ, ਲਾਲ ਸਿੰਘ ਬੱਧਨੀ ਅਤੇ ਕੁਲਵੰਤ ਕੌਰ ਖ਼ਾਲਸਾ ਵੱਲੋਂ ਸੰਬੋਧਨ ਕੀਤਾ ਗਿਆ। ਉਨ੍ਹਾਂ ਕਿਹਾ ਸੰਘਰਸ਼ ਅਹਿਮ ਪੜਾਅ ਵਿੱਚ ਦਾਖਲ ਹੋ ਗਿਆ ਹੈ। ਸਾਂਝੇ ਮੋਰਚੇ ਦੀ ਅਗਵਾਈ ਵਿੱਚ ਕਿਸਾਨ ਜੱਥੇਬੰਦੀਆਂ ਦੀ ਮੋਦੀ ਸਰਕਾਰ ਦੇ ਮੰਤਰੀਆਂ ਨਾਲ ਪੰਜ ਗੇੜ ਦੀ ਗੱਲਬਾਤ ਹੋ ਚੁੱਕੀ ਹੈ। ਪਰ ਸਰਕਾਰ ਆਪਣਾ ਅੜੀਅਲ ਰਵੱਈਆ ਛੱਡ ਨਹੀਂ ਰਹੀ। ਕਿਸਾਨ ਜੱਥੇਬੰਦੀਆਂ ਵੀ ਠੰਡ ਅਤੇ ਕੰਮਾਂ ਦੀ ਪਰਵਾਹ ਨਾ ਕਰਦੇ ਹੋਏ ਬਿੱਲਾਂ ਨੂੰ ਰੱਦ ਕਰਵਾਕੇ ਹੀ ਜਾਵਾਂਗੇ ਦੀ ਠਾਣੀ ਬੈਠੇ ਆ। ਉਨ੍ਹਾਂ ਸਮਾਂ ਧਰਨੇ ਦਿੱਲੀ ਅਤੇ ਪੰਜਾਬ ਵਿੱਚ ਜਾਰੀ ਰਹਿਣਗੇ
ਭਾਰਤ ਬੰਦ ਦਾ ਮੁੱਖ ਮਕਸਦ । ਕੇਂਦਰ ਸਰਕਾਰ ਅਤੇ ਮੀਡੀਏ ਨੂੰ ਜਵਾਬ ਦੇਣਾ, ਜੋ ਕਹਿ ਰਹੀ ਹੈ ਕਿ ਜੋ ਦਿੱਲੀ ਧਰਨੇ ਉੱਤੇ ਬੈਠੇ ਹਨ। ਉਹ ਕਿਸਾਨ ਨਹੀਂ ਅੱਤਵਾਦੀ ਹਨ। ਸਰਕਾਰ ਕਹਿੰਦੀ ਹੈ, ਕਿ ਕਿਸਾਨ ਤਾਂ ਭੋਲਾ ਹੈ। ਆਪਣੇ ਘਰਾਂ ਵਿੱਚ ਬੈਠਾ ਅਤੇ ਆਪਣੇ ਕੰਮਕਾਰ ਕਰ ਰਿਹਾ ਹੈ। ਵਿਕਾਊ ਮੀਡੀਏ ਦੇ ਕੰਨ ਖੋਲੀਏ, UNOਨੂੰ ਦੱਸੀਏ ਉਹ ਕਿਸਾਨ, ਮਜ਼ਦੂਰ ਹੀ ਨੇ, ਕੁਝ ਦਿੱਲੀ ਬੈਠੇ ਹਨ ਅਤੇ ਕੁਝ ਪੰਜਾਬ ਦੀਆਂ ਸੜਕਾਂ ਉੱਤੇ ਬੈਠੇ ਹਨ।
ਸਾਡੀ ਲੜਾਈ ਖੇਤਾਂ, ਹਿੱਤਾਂ ਦੀ ਹੈ, ਅੱਛੇ ਦਿਨ ਲਿਆਉਣ ਵਾਲੀ ਸਰਕਾਰ ਨੇ ਹਰ ਵਰਗ ਨੂੰ ਨਪੀੜ ਕੇ ਰੱਖ ਦਿੱਤਾ, ਜੇਕਰ ਸਰਕਾਰ ਨੇ ਕੱਲ ਦੀ ਮੀਟਿੰਗ ਵਿੱਚ ਵੀ ਖੇਤੀ ਬਿੱਲ ਰੱਦ ਨਾਂ ਕੀਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਦਿੱਲੀ ਵਿੱਚ ਵੀ ਸਾਡੇ ਆਗੂ ਸਾਂਤਮਈ ਢੰਗ ਨਾਲ ਰੋਸ ਪ੍ਦਰਸ਼ਨ ਕਰ ਰਹੇ ਹਨ। ਅਸੀਂ ਮੰਗ ਕਰਦੇ ਹਾਂ ਸਰਕਾਰ ਆਪਣਾ ਅੜੀਅਲ ਛੱਡ ਲੋਕਪੱਖੀ ਹੋਵੇ, ਇਸੇ ਤਰ੍ਹਾਂ ਬਿਲਾਸਪੁਰ ਕੋਲ ਕੌਮੀ ਮਾਰਗ ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵੱਲੋਂ ਵੀ ਇੱਕ ਵਿਸ਼ਾਲ ਇਕੱਠ ਕੀਤਾ ਗਿਆ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਪੇਂਡੂ ਮਜ਼ਦੂਰ ਯੂਨੀਅਨ ਭਰਪੂਰ ਸਿੰਘ ਰਾਮਾ, ਮੱਘਰ ਸਿੰਘ ਕਾਨੂੰਗੋ ਮਾਛੀਕੇ, ਮਨਜੀਤ ਕੌਰ ਭਾਗੀਕੇ, ਮਨਦੀਪ ਕੌਰ ਖਾਲਸਾ, ਡਾਕਟਰ ਗੁਰਦੀਪ ਸਿੰਘ ਗੋਲਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ, ਕਰਮਜੀਤ ਸਿੰਘ, ਮਨਜੀਤ ਸਿੰਘ ਭਾਗੀਕੇ, ਕੁਲਜੀਤ ਸਿੰਘ, ਮਾਸਟਰ ਗੁਰਬਚਨ ਸਿੰਘ ਰਾਮਾ, ਅਮਰਜੀਤ ਸਿੰਘ ਰਾਮਾ, ਨੀਟੂ ਰਾਮਾ, ਰਣਜੀਤ ਸਿੰਘ ਬਿਲਾਸਪੁਰ, ਮਹਿੰਦਰ ਸਿੰਘ ਬਿਲਾਸਪੁਰ, ਤਿਰਲੋਚਨ ਸਿੰਘ ਬਿਲਾਸਪੁਰ, ਜਗਤਾਰ ਸਿੰਘ ਤਾਰੀ ਰਾਮਾ ਆਦਿ ਨੇ ਸੰਬੋਧਨ ਕੀਤਾ, ਇਸ ਸਮੇਂ ਹਰਜੀਤ ਕੌਰ ਸਰਪੰਚ ਬਿਲਾਸਪੁਰ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ।