ਫਤਿਹਗੜ੍ਹ ਪੰਜਤੂਰ / ਸਤਿਨਾਮ ਦਾਨੇ ਵਾਲੀਆ/
ਮਹਿੰਦਰ ਸਹੋਤਾ/
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਵਿਚ ਜ਼ਿਲ੍ਹਾ ਮੋਗਾ ਦੇ ਜ਼ੋਨ ਪ੍ਰਧਾਨ ਹਰਬੰਸ ਸਿੰਘ ਦੀ ਅਗਵਾਈ ਵਿੱਚ ਸੈਂਕੜੇ ਕਿਸਾਨਾਂ ਮਜ਼ਦੂਰਾਂ ਨੇ ਸਾਮਰਾਜੀ ਨੀਤੀਆਂ ਵਿਰੁੱਧ ਅੱਜ ਫਤਹਿਗੜ੍ਹ ਪੰਜਤੂਰ ਧਰਮਕੋਟ ਤੇ ਕੋਟ ਈਸੇ ਖਾਂ ਵਿਖੇ 15 ਅਗਸਤ ਦਿਵਸ ਨੂੰ ਕਾਲਾ ਦਿਵਸ ਮਨਾ ਕੇ ਕੇਂਦਰ ਤੇ ਪੰਜਾਬ ਸਰਕਾਰ ਦਾ ਦਾ ਪੁਤਲਾ ਫੂਕ ਮੁਜ਼ਾਹਰਾ ਕੀਤਾ ਅਤੇ ਇਸ ਦਿਵਸ ਨੂੰ ਕਾਲੀ ਆਜ਼ਾਦੀ ਵਜੋਂ ਕਾਲੇ ਝੰਡੇ ਲਾ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੁਰਿੰਦਰ ਸਿੰਘ ਘੁੱਦੂਵਾਲਾ ਸਾਹਿਬ ਸਿੰਘ ਦੀਨੇ ਕੇ ਗੁਰਦੇਵ ਸਿੰਘ ਸ਼ਾਹਵਾਲਾ ਨੇ ਕਿਹਾ ਕਿ ਜੋ ਮੋਦੀ ਸਰਕਾਰ ਵੱਲੋਂ ਕਰੋਨਾ ਦੀ ਆੜ ਵਿੱਚ ਕਿਸਾਨਾਂ ਮਜ਼ਦੂਰਾਂ ਵਿਰੁੱਧ ਲਿਆਂਦੇ ਆਰਡੀਨੈਂਸ ਤੁਰੰਤ ਰੱਦ ਕੀਤੇ ਜਾਣ ਅਤੇ ਖੇਤੀ ਮੰਡੀ ਨੂੰ ਪਹਿਲੇ ਸਰੂਪ ਵਿੱਚ ਹੀ ਬਹਾਲ ਕੀਤਾ ਜਾਵੇ ਤੇ ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਕੀਤੀ ਜਾਵੇ ਤੇ ਲੱਗੀਆਂ ਬੇਲੋੜੀਆਂ ਸ਼ਰਤਾਂ ਤੁਰੰਤ ਹਟਾਈਆਂ ਜਾਣ ਤੇ ਬਿਜਲੀ ਬੋਰਡ ਦੀਆਂ ਪਈਆਂ ਖ਼ਾਲੀ ਅਸਾਮੀਆਂ ਭਰੀਆਂ ਜਾਣ ਤੇ ਇਸ ਬੋਰਡ ਨੂੰ ਨਿੱਜੀ ਹੱਥਾਂ ਵਿੱਚ ਦੇਣ ਦੀ ਤਜਵੀਜ਼ ਰੱਦ ਕੀਤੀ ਜਾਵੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਸੈਂਕੜੇ ਕਿਸਾਨ ਮਜ਼ਦੂਰਾਂ ਵੱਲੋਂ ਅੱਜ ਪੰਜਾਬ ਵਿੱਚ ਪੁਤਲੇ ਫੂਕ ਮੁਜ਼ਾਹਰੇ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਤਿੰਨ ਆਰਡੀਨੈਸ ਤੁਰੰਤ ਰੱਦ ਕੀਤੇ ਜਾਣ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਵੱਡੀ ਲਾਮਬੰਦੀ ਕਰਕੇ ਤਿੱਖੇ ਸੰਘਰਸ਼ ਦਾ ਐਲਾਨ ਕਰਦਿਆਂ 7 ਸਤੰਬਰ ਨੂੰ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਅੱਗੇ ਜੇਲ੍ਹ ਭਰੋ ਅੰਦੋਲਨ ਦਾ ਪੱਕਾ ਮੋਰਚਾ ਲਾਇਆ ਜਾਵੇਗਾ ਇਸ ਮੌਕੇ ਕਿਸਾਨ ਮਜ਼ਦੂਰ ਆਗੂ ਅਜੀਤ ਸਿੰਘ ਸੈਕਟਰੀ ਗਰਮੇਜ ਸਿੰਘ ਦਾਨੇ ਵਾਲਾ ਕਸ਼ਮੀਰ ਸਿੰਘ ਸ਼ਾਹ ਵਾਲਾ ਬਸਤੀ ਕਸ਼ਮੀਰ ਸਿੰਘ ਵਾਲੀ ਨਿਸ਼ਾਨ ਸਿੰਘ ਡਾ ਜਸਵੰਤ ਸਿੰਘ ਮੋਹਕਮ ਸਿੰਘ ਪਰਮਜੀਤ ਸਿੰਘ ਲੋਹਗੜ੍ਹ ਗੁਰਮੇਜ ਸਿੰਘ ਸੁੱਖਾ ਸਿੰਘ ਕਾਰਜ ਸਿੰਘ ਨੰਬਰਦਾਰ ਪਾਲਾ ਸਿੰਘ ਚੌਾਕੀਦਾਰ ਸਾਧੂ ਸਿੰਘ ਫ਼ਤਿਹਗੜ੍ਹ ਪੰਜਤੂਰ ਕਿਸ਼ਨ ਕੁਮਾਰ ਹਰਦੇਵ ਸਿੰਘ ਕੋਟ ਈਸੇ ਖਾਂ ਪ੍ਰਗਟ ਸਿੰਘ ਗੁਰਚਰਨ ਸਿੰਘ ਗੁਰਦੇਵ ਸਿੰਘ ਧਰਮ ਸਿੰਘ ਵਾਲਾ ਬਾਬਾ ਬੂਟਾ ਸਿੰਘ ਡਰੋਲੀ ਖੇੜਾ ਆਦਿ ਹਾਜਰ ਸਨ