ਧਰਮਕੋਟ 12 ਫਰਵਰੀ (ਰਿੱਕੀ ਕੈਲਵੀ)
ਦਿੱਲੀ ਦੇ ਬਾਡਰਾਂ ਦੇ ਖੇਤੀ ਕਾਨੂੰਨ ਨੂੰ ਲੈ ਕੇ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਇਸ ਕਾਨੂੰਨ ਨੂੰ ਰੱਦ ਕਰਨ ਨੂੰ ਲੈ ਕੇ ਕਰ ਰਹੇ ਸੰਘਰਸ਼ ਵਿੱਚ ਇੱਕ ਹੋਰ ਕਿਸਾਨ ਹੰਸਾ ਸਿੰਘ ਪੁੱਤਰ ਬੂਟਾ ਸਿੰਘ ਪਿੰਡ ਸੈਦ ਮੁਹੰਮਦ ਇਨ੍ਹਾਂ ਖੇਤੀ ਕਾਲੇ ਕਾਨੂੰਨਾਂ ਦੀ ਬਲੀ ਚੜ੍ਹ ਗਿਆ ਕੇਂਦਰ ਦੀ ਮੋਦੀ ਸਰਕਾਰ ਆਪਣਾ ਅੜੀਅਲ ਵਤੀਰਾ ਛੱਡ ਨਹੀਂ ਰਹੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਡਾ ਹਰਮੀਤ ਸਿੰਘ ਲਾਡੀ ਦਾ ਕਹਿਣਾ ਹੈ ਕਿ ਪਾਰਲੀਮੈਂਟ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਆਪਣੇ ਭਾਸ਼ਣ ਵਿੱਚ ਜੀਓ ਦੇ ਸੌ ਟਾਵਰ ਟੁੱਟਣ ਦਾ ਦੁੱਖ ਤਾਂ ਪ੍ਰਗਟ ਕੀਤਾ ਪਰ ਦੋ ਸੌ ਤੋਂ ਉਪਰ ਕਿਸਾਨ ਇਨ੍ਹਾਂ ਖੇਤੀ ਕਾਲੇ ਕਾਨੂੰਨਾਂ ਦੇ ਲਈ ਸ਼ਹਾਦਤ ਪ੍ਰਾਪਤ ਕਰ ਗਏ ਉਨ੍ਹਾਂ ਬਾਰੇ ਇਕ ਵੀ ਲਫਜ਼ ਨਾ ਬੋਲਣਾ ਹੰਕਾਰ ਦੀ ਨਿਸ਼ਾਨੀ ਹੈ ਡਾ ਹਰਮੀਤ ਸਿੰਘ ਲਾਡੀ ਦਾ ਕਹਿਣਾ ਹੈ ਕਿ ਹੰਸਾ ਸਿੰਘ ਸੰਯੁਕਤ ਕਿਸਾਨ ਮੋਰਚੇ ਵੱਲੋਂ ਚੱਲ ਰਹੇ ਸੰਘਰਸ਼ ਵਿੱਚ ਸ਼ਾਮਲ ਹੋਇਆ ਸੀ ਹੰਸਾ ਸਿੰਘ ਭਾਰਤੀ ਕਿਸਾਨ ਯੂਨੀਅਨ ਦਾ ਨਿਧੜਕ ਆਗੂ ਸੀ ਅਤੇ ਉਹ ਆਗੂ ਸਾਡੇ ਤੋਂ ਸਦਾ ਲਈ ਵਿੱਛੜ ਗਿਆ ਜਿਸ ਲਈ ਮੋਦੀ ਸਰਕਾਰ ਜ਼ਿੰਮੇਵਾਰ ਹੈ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਨੂੰ ਅਪੀਲ ਕੀਤੀ ਕਿ ਕਾਲੇ ਕਾਨੂੰਨ ਤੁਰੰਤ ਰੱਦ ਕਰ ਦੇਣੇ ਚਾਹੀਦੇ ਹਨ ਤਾਂ ਕਿ ਕਿਸਾਨ ਆਪਣੇ ਘਰਾਂ ਨੂੰ ਪਰਤ ਸਕਣ