ਕੋਟ ਈਸੇ ਖਾਂ (ਜਗਰਾਜ ਸਿੰਘ ਗਿੱਲ) ਧੰਨ ਧੰਨ ਸ੍ਰੀ ਮਾਨ 108 ਬ੍ਰਹਮ ਗਿਆਨੀ ਸੰਤ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੇ ਗੁਰਦੁਆਰਾ ਸਾਹਿਬ ਪਿੰਡ ਦੌਲੇਵਾਲਾ ਵਿਖੇ ਸੰਗਰਾਂਦ ਦੇ ਦਿਹਾੜੇ ਨੂੰ ਮੁੱਖ ਰੱਖਦੇ ਹੋਇਆਂ ਪੰਜ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਜੀ ਨੇ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਕਿ ਬਾਬਾ ਤੁਲਸੀ ਦਾਸ ਝੁੱਗੀ ਵਾਲਿਆਂ ਦੇ ਅਸਥਾਨ ਤੇ ਹਰੇਕ ਮਹੀਨੇ ਸੰਗਰਾਂਦ ਦਾ ਦਿਹਾੜਾ ਮਨਾਇਆ ਜਾਂਦਾ ਹੈ ਇਸ ਵਾਰ ਪੰਜ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਗਏ ਸਨ ਇਹ ਅਖੰਡ ਪਾਠ ਸਿੱਖ ਸੰਗਤਾਂ ਦੇ ਸਹਿਯੋਗ ਨਾਲ ਅਤੇ ਕਿਸਾਨ ਜੋ ਆਪਣੇ ਹੱਕ ਲੈਣ ਲਈ ਦਿੱਲੀ ਦੇ ਬਾਡਰਾਂ ਤੇ ਕੇਂਦਰ ਸਰਕਾਰ ਨਾਲ ਲੜਾਈਆਂ ਲੜ ਰਹੇ ਹਨ ਉਹਨਾਂ ਦੀ ਜਿੱਤ ਅਤੇ ਕਿਸਾਨਾਂ ਦੀ ਚੜਦੀ ਕਲਾ ਲਈ ਕਰਵਾਏ ਗਏ ਹਨ । ਉਨ੍ਹਾਂ ਸੰਗਤਾਂ ਨੂੰ ਬੇਨਤੀ ਕੀਤੀ ਕਿ ਸਾਡੇ ਕਿਸਾਨਾਂ ਦੀ ਜਿੱਤ ਲਈ ਹਰੇਕ ਪਰਿਵਾਰ ਆਪਣੇ ਘਰ ਵਿਚ ਬੈਠ ਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕਰਨ ਤਾਂ ਜੋ ਜਲਦੀ ਹੀ ਦਿੱਲੀ ਦੇ ਬਾਡਰਾਂ ਤੇ ਬੈਠੇ ਹੋਏ ਕੜਾਕੇ ਦੀ ਠੰਢ ਵਿੱਚ ਕਿਸਾਨ ਸਾਡੀਆਂ ਮਾਤਾਵਾਂ, ਭੈਣਾਂ ਤੇ ਬੱਚੇ ਆਪਣੇ ਘਰਾਂ ਨੂੰ ਵਾਪਸ ਪਰਤਣ । ਅੰਤ ਵਿੱਚ ਉਹਨਾਂ ਗੁਰਦਵਾਰਾ ਸਾਹਿਬ ਵਿਚ ਪਹੁੰਚੀਆਂ ਹੋਈਆਂ ਸਾਰੀਆਂ ਹੀ ਸਿੱਖ ਸੰਗਤਾਂ ਦਾ ਧੰਨਵਾਦ ਕੀਤਾ । ਇਸ ਮੌਕੇ(ਖਜ਼ਾਨਚੀ) ਸੀਨੀਅਰ ਸਰਕਲ ਮੀਤ ਪ੍ਰਧਾਨ ਬੂਟਾ ਸਿੰਘ, ਹੈਂਡ ਗ੍ਰੰਥੀ ਜਗਤਾਰ ਸਿੰਘ,ਪਾਲਾ ਸਿੰਘ, ਸ਼ਿਗਾਰਾ ਸਿੰਘ, ਬਿੱਕਰ ਸਿੰਘ,ਡੋਗਰ ਸਿੰਘ,ਸੇਵਕ ਸਿੰਘ, ਸਾਬਕਾ ਸਰਪੰਚ ਦਵਿੰਦਰ ਸਿੰਘ, ਕੁਲਵੰਤ ਸਿੰਘ ਖਾਈ,ਹਰਮਨ, ਜਸ਼ਨ, ਸੁੱਖਾ ਅਲਪਾ ਆਦਿ ਹਾਜ਼ਰ ਸਨ।