22 ਅਪ੍ਰੈਲ /(ਅਮ੍ਰਿਤਪਾਲ ਭੰਮੇ) ਸੀ ਪੀ ਆਈ (ਐੱਮ ਐੱਲ) ਦੇ 51 ਵੇਂ ਸਥਾਪਨਾ ਦਿਵਸ ਤੇ ਕਾਮਰੇਡ ਲੈਨਿਨ ਦੇ 150ਵੀਂ ਜਨਮ ਵਰੇਗੰਢ ਮੌਕੇ ਜੀਤਾ ਕੌਰ ਭਵਨ ਮਾਨਸਾ ਵਿਖੇ ਪਾਰਟੀ ਦਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਗੁਰਜੰਟ ਮਾਨਸਾ ਤੇ ਪਾਰਟੀ ਦੀ ਦਫਤਰ ਸਕੱਤਰ ਤੇ ਏਪਵਾ ਦੀ ਕੌਮੀ ਆਗੂ ਕਾਮਰੇਡ ਨਰਿੰਦਰ ਕੌਰ ਬੁਰਜ ਹਮੀਰਾ ਨੇ ਕਿਹਾ
ਕਿ ਕਾਰਲ ਮਾਰਕਸ ਦੇ ਵਿਗਿਆਨਕ ਸਮਾਜਵਾਦ ਦੇ ਸੁਪਨੇ ਨੂੰ ਜਮੀਨ ਤੇ ਉਤਾਰਨ ਤੇ ਮਾਰਕਸਵਾਦ ਨੂੰ ਅੱਗੇ ਵਧਾਉਣ ਤੇ ਕਿਰਤੀ ਕਾਮਿਆਂ ਦਾ ਰਾਜ ਸੋਵੀਅਤ ਸੰਘ ਰੂਸ ਸਥਾਪਿਤ ਕਰਨ ਵਾਲੇ ਮਜ਼ਦੂਰ ਜਮਾਤ ਦੇ ਮਹਾਨ ਅਧਿਆਪਕ ਕਾਮਰੇਡ ਲੈਨਿਨ ਤੇ ਨਕਸਲਵਾੜੀ ਦੀ ਬਗਾਵਤ ਚ ਜਨਮੀ ਸੀ ਪੀ ਆਈ (ਐੱਮ ਐੱਲ) ਦਾ ਸਥਾਪਨਾ ਦਿਵਸ ਮੌਕੇ ਇਨਕਲਾਬੀ ਲਹਿਰ ਨੂੰ ਹੋਰ ਮਜਬੂਤ ਕਰਨ ਦਾ ਅਹਿਦ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਸੰਕਟ ਸਮੇਂ ਮਜ਼ਦੂਰਾਂ ਦੀ ਕੋਈ ਮੱਦਦ ਨਾ ਕਰਨ ਵਾਲੇ ਸਰਮਾਏਦਾਰ ਅੱਜ ਕੰਮ ਦਿਹਾੜੀ ਚ 4ਘੰਟੇ ਦਾ ਵਾਧਾ ਕਰ ਕਿਰਤੀ ਜਮਾਤ ਦੀ ਲੁੱਟ ਹੋਰ ਤੇਜ਼ ਕਰਨਾ ਚਾਹੁੰਦੇ ਆ ਤੇ ਪੰਜਾਬ ਸਰਕਾਰ ਨੇ ਇਸ ਨੂੰ 3ਮਹੀਨਿਆਂ ਲਈ ਮੰਨਜੂਰ ਵੀ ਕਰ ਲਿਆ ਜੋ ਕਿ ਸਰਾਸਰ ਮਜ਼ਦੂਰ ਵਿਰੋਧੀ ਆ ਇਸਦੀ ਆੜ ਚ ਆਉਣ ਵਾਲੇ ਸਮੇਂ ਚ ਛਾਂਟੀਆ ਦਾ ਸਾਹਮਣਾ ਵੀ ਕਿਰਤੀ ਲੋਕਾਂ ਨੂੰ ਕਰਨਾ ਪਵੇਗਾ। ਉਨ੍ਹਾਂ ਕਿਹਾ ਕਿ ਮਹਾਂਮਾਰੀ ਤੇ ਮਹਾਂਮੰਦੀ ਦੇ ਦੌਰ ਚ ਇਨਕਲਾਬੀ ਲਹਿਰ ਨੂੰ ਮਜਬੂਤ ਕਰਕੇ ਹੀ ਮਜ਼ਦੂਰ ਵਿਰੋਧੀ ਨੀਤੀਆਂ ਨੂੰ ਪੁੱਠਾ ਗੇੜਾ ਦਿੱਤਾ ਜਾ ਸਕਦਾ। ਅਖੀਰ ਚ ਉਨ੍ਹਾਂ ਠੂਠਿਆਂਵਾਲੀ ਕਾਂਡ ਚ ਜਬਰ ਕਰਨ ਵਾਲੇ ਤਮਾਮ ਪੁਲਸ ਅਧਿਕਾਰੀਆਂ ਖਿਲਾਫ ਕਾਰਵਾਈ ਤੇ ਪੀੜਿਤ ਲੋਕਾਂ ਲਈ ਇਨਸਾਫ ਦੀ ਮੰਗ ਵੀ ਕੀਤੀ।ਇਸ ਮੌਕੇ ਸੁੱਖਜੀਤ ਸੁੱਖੀ ਅਰਵਿੰਦ ਤੇ ਹਰਮਨ ਵੀ ਹਾਜਰ ਸਨ ।