ਕਾਂਗਰਸ ਪਾਰਟੀ ਤਰਨਤਾਰਨ ਜਿਮਨੀ ਚੋਣ ‘ਚ ਇਤਿਹਾਸਕ ਜਿੱਤ ਕਰੇਗੀ ਪ੍ਰਾਪਤ : ਰਾਜਪੂਤ

 

ਮੋਗਾ  23 ਅਕਤੂਬਰ

(ਜਗਰਾਜ ਸਿੰਘ ਗਿੱਲ,ਬਖਸ਼ੀ ਵਰਮਾ)

ਤਰਨ ਤਾਰਨ ਤੋਂ ਜਿਮਨੀ ਚੋਣ ਲੜ ਰਹੇ ਕਰਨਬੀਰ ਸਿੰਘ ਬੁਰਜ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨਗੇ। ਕਿਉਂਕਿ ਲੋਕ ਆਪ ਪਾਰਟੀ ਤੋਂ ਤੰਗ ਪਰੇਸ਼ਾਨ ਆ ਚੁੱਕੇ ਹਨ  ਇਹ ਪਾਰਟੀ ਚੁਟਕਲਿਆਂ ਤੋਂ ਇਲਾਵਾ ਕੁਝ ਵੀ ਨਹੀਂ ਕਰ ਸਕੀ ਤੇ ਹੁਣ ਤਰਨ ਤਾਰਨ ਦੀਆਂ ਚੋਣਾਂ ਵਿੱਚ ਇਹਨਾਂ ਦੇ ਭੁਲੇਖੇ ਦੂਰ ਹੋ ਜਾਣਗੇ। ਰਾਜਪੂਤ ਨੇ ਕਿਹਾ ਕਾਂਗਰਸ ਪਾਰਟੀ ਆਮ ਲੋਕਾਂ ਦੀ ਆਪਣੀ ਹਰਮਨ ਪਿਆਰੀ ਪਾਰਟੀ ਹੈ।ਇੱਥੇ ਦੱਸਣਾ ਬਣਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਕਹਿੰਦੇ ਹੁੰਦੇ ਸੀ ਕਿ ਜੇਕਰ ਅਸੀਂ ਕੰਮ ਕਰਕੇ ਵਿਖਾਵਾਂਗੇ ਤਾਂ ਸਾਨੂੰ ਵੋਟਾਂ ਨਹੀਂ ਮੰਗਣੀਆਂ ਪੈਣਗੀਆਂ ਪਰ ਉਹੀ ਲੀਡਰ ਹੁਣ ਵੋਟਾਂ ਮੰਗਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਕਿਉਂਕਿ ਇਹਨਾਂ ਦੇ ਲੀਡਰਾਂ ਨੂੰ ਪਤਾ ਹੈ ਕਿ ਲੋਕਾਂ ਦੇ ਮਨਾਂ ਤੋਂ ਆਮ ਪਾਰਟੀ ਦਾ ਚਾਅ ਲੈ  ਚੁੱਕਾ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਨਗਰ ਪੰਚਾਇਤ ਕੋਟ ਇਸੇ ਖਾਂ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਕੌਂਸਲਰ ਕੁਲਦੀਪ ਸਿੰਘ ਰਾਜਪੂਤ ਨੇ ਪ੍ਰੈਸ ਅੱਗੇ ਕੀਤਾ। ਅਤੇ ਕਿਹਾ ਕਿ ਪੰਜਾਬ ਦਾ ਜਿੰਨਾ ਵੀ ਵਿਕਾਸ ਹੋਇਆ ਉਹ ਕਾਂਗਰਸ ਸਰਕਾਰ ਵੇਲੇ ਹੀ ਹੋਇਆ । ਰਾਜਪੂਤ ਨੇ ਕਿਹਾ ਕਿ ਇਮਾਨਦਾਰੀ ਦਾ ਪਾਠ ਪੜ੍ਹਨ ਵਾਲੀ ਪਾਰਟੀ ਦੇ ਰਾਜ ਵਿੱਚ ਰਿਸ਼ਵਤ ਖੋਰੀ ਨੇ ਪੈਰ ਪਸਾਰੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਕਾਂਗਰਸ ਪਾਰਟੀ ਤੋਂ ਬਹੁਤ ਆਸਾਂ ਹਨ ਅਤੇ ਪੰਜਾਬ ਦੇ ਲੋਕ 2027 ‘ਚ ਕਾਂਗਰਸ ਦੀ ਸਰਕਾਰ ਬਣਾਉਣ ਲਈ ਬੇਹੱਦ ਉਤਾਵਲੇ ਹਨ । ਉਨ੍ਹਾਂ ਕਿਹਾ ਕਿ ਕਾਂਗਰਸ ਤਰਨਤਾਰਨ ਜਿਮਨੀ ਚੋਣ ਚ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਨਵੇਂ ਅਧਿਆਏ ਦੀ ਸ਼ੁਰੂਆਤ ਕਰੇਗੀ ਤੇ ਲੋਕਾਂ ਦੀ ਸੇਵਾ ਵਿਚ ਹਰ ਟਾਈਮ ਹਾਜਰ ਰਹੇਗੀ।

Leave a Reply

Your email address will not be published. Required fields are marked *