ਧਰਮਕੋਟ 4 ਅਪ੍ਰੈਲ ( ਜਗਰਾਜ ਲੋਹਾਰਾ.ਰਿੱਕੀ ਕੈਲਵੀ) ਕਰੋਨਾ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਲੋਕ ਘਰਾਂ ਵਿੱਚੋਂ ਨਿਕਲਣ ਤੋਂ ਨਹੀਂ ਬਾਜ ਆ ਰਹੇ ਜਿਸ ਦੇ ਚੱਲਦਿਆਂ ਪੁਲਿਸ ਨੇ ਸਖਤੀ ਦਾ ਰੁਖ ਲੈ ਲਿਆ ਹੈ ਪ੍ਰਸ਼ਾਸਨ ਪੂਰਾ ਚੌਕਸ ਹੋ ਚੁੱਕਾ ਹੈ ਇਸ ਮੌਕੇ ਧਰਮਕੋਟ ਦੇ ਐੱਸ ਐੱਚ ਓ ਬਲਰਾਜ ਮੋਹਨ ਜੀ ਨੇ ਦੱਸਿਆ ਕਿ ਹੁਣ ਡਰੋਨ ਨਾਲ ਨਿਗਰਾਨੀ ਰੱਖੀ
ਜਾਵੇਗੀ ਜੋ ਲੋਕ ਬੇਵਜ੍ਹਾ ਘਰਾਂ ਤੋਂ ਨਿਕਲ ਰਹੇ ਹਨ ਉਨ੍ਹਾਂ ਤੇ ਪ੍ਰਸ਼ਾਸਨ ਵੱਲੋਂ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇਗੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਹੁਣ ਆਪਣੇ ਆਪਣੇ ਘਰਾਂ ਵਿੱਚ ਰਹਿਣ ਕਰਫਿਊ ਦੌਰਾਨ ਜੋ ਵੀ ਘਰ ਤੋਂ ਬਾਹਰ ਪਾਇਆ ਗਿਆ ਪੁਲਿਸ ਵੱਲੋਂ ਹੁਣ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਡਰੋਨ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਉਡਾਇਆ ਜਾਵੇਗਾ ਅਤੇ ਪੂਰੇ ਸ਼ਹਿਰ ਵਿੱਚ ਨਿਗਰਾਨੀ ਰੱਖੀ ਜਾਵੇਗੀ ਉਨ੍ਹਾਂ ਨੇ ਕਿਹਾ ਕਿ ਲੋਕ ਆਪਣੇ ਆਪ ਨੂੰ ਘਰਾਂ ਵਿੱਚ ਰੱਖਣ ਤਾਂ ਕਿ ਕਾਨੂੰਨੀ ਕਾਰਵਾਈ ਤੋਂ ਬਚ ਸਕਣ ਨਾਲ ਉਨ੍ਹਾਂ ਨੇ ਇਸ ਭਿਆਨਕ ਬਿਮਾਰੀ ਤੋਂ ਬਚਣ ਲਈ ਲੋਕਾਂ ਨੂੰ ਘਰ ਵਿਚ ਰਹਿਣ ਦੀ ਹੀ ਅਪੀਲ ਕੀਤੀ।