– ਤਹਿਸੀਲ ਪੱਧਰੀ ਅਰਥੀ ਫੂਕ ਮੁਜ਼ਾਹਰੇ ਤਹਿਤ ਅਰਥੀ ਫੂਕ ਦੇ ਹੋਏ ਐੱਸ. ਸੀ./ਬੀ. ਸੀ. ਅਧਿਆਪਕ ਯੂਨੀਅਨ ਦੇ ਆਗੂ*
*ਧਰਮਕੋਟ- ਰਿਕੀ ਕੈਲਵੀ*
ਐੱਸ .ਸੀ ./ਬੀ .ਸੀ. ਅਧਿਆਪਕ ਯੂਨੀਅਨ ਵੱਲੋਂ ਉਲੀਕੇ ਗਏ ਸੰਘਰਸ਼ ਦੀ ਕੜੀ ਵਜੋਂ ਸਟੇਟ ਪ੍ਰੈਸ ਸਕੱਤਰ ਹਰਜਿੰਦਰ ਸਿੰਘ ਪੁਰਾਣੇ ਵਾਲਾ , ਜਿਲਾ ਕਮੇਟੀ ਮੈਂਬਰ ਕੁਲਦੀਪ ਸਿੰਘ ਦਾਤੇਵਾਲ ਦੀ ਅਗਵਾਈ ਵਿੱਚ 85 ਵੀਂ ਸੰਵਿਧਾਨਕ ਸ਼ੋਧ ਨੂੰ ਅਮਲੀ ਰੂਪ ਵਿੱਚ ਲਾਗੂ ਕਰਵਾਉਣ, ਰਾਖਵਾਂਕਰਨ ਨੀਤੀ/ਰੋਸਟਰ ਨੀਤੀ ਨੂੰ ਸਹੀ ਢੰਗ ਨਾਲ ਲਾਗੂ ਕਰਵਾਉਣ, ਅਬਾਦੀ ਦੇ ਅਨੁਸਾਰ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਵਿੱਚ ਵਾਧਾ ਕਰਵਾਉਣ,(ਕਿਉਂਕਿ ਰਾਜਨੀਤਕ ਰਾਖਵਾਂਕਰਨ ਪਹਿਲਾਂ ਹੀ ਅਬਾਦੀ ਅਨੁਸਾਰ ਦਿੱਤਾ ਜਾ ਰਿਹਾ ਹੈ) ਵਿੱਦਿਆਰਥੀਆਂ ਨੂੰ ਮਿਲਣ ਵਾਲੀਆਂ ਸਹੂਲਤਾਂ ਸਮੇਂ ਮੁਹੱਈਆ ਕਰਵਾਉਣ, ਸਿੱਖਿਆ ਨੀਤੀ 2020 ਰਾਹੀਂ ਸਿੱਖਿਆ ਦਾ ਉਜਾੜਾ ਬੰਦ ਕਰਾਉਣ, ਵੱਖ-ਵੱਖ ਵਿਭਾਗਾਂ ਵਿੱਚ ਖਾਲੀ ਅਸਾਮੀਆਂ ਤੇ ਨਿਯਮਤ ਭਰਤੀ ਕਰਵਾਉਣ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਵਾਉਣ ਲਈ ਤਹਿਸੀਲ ਪੱਧਰ ਤੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਵੱਲੋਂ 85ਵੀਂ ਸੰਵਿਧਾਨਕ ਸ਼ੋਧ ਨੂੰ ਲਾਗੂ ਕਰਨ ਲਈ ਅੰਕੜੇ ਇਕੱਠੇ ਕਰਨ ਦੀ ਪ੍ਰਕਿਰਿਆ ਨੂੰ ਨਕਾਰਦਿਆਂ ਕਿਹਾ ਕਿ ਪ੍ਰਸੋਨਲ ਵਿਭਾਗ ਨੇ ਇਸ ਸਬੰਧੀ ਪਹਿਲਾਂ ਹੀ ਅੰਕੜੇ ਇਕੱਠੇ ਕੀਤੇ ਹੋਏ ਹਨ। ਜਿਸ ਸੰਬੰਧੀ ਐੱਸ .ਸੀ ./ਐੱਸ. ਟੀ.ਕਮਿਸਨ ਵੱਲੋਂ ਵੀ ਸਪੱਸ਼ਟ ਕੀਤਾ ਗਿਆ ਹੈ। ਪ੍ਰਸੋਨਲ ਵਿਭਾਗ ਵੱਲੋਂ 85ਵੀਂ ਸੰਵਿਧਾਨਕ ਸ਼ੋਧ ਨੂੰ ਲਾਗੂ ਹੋਣ ਤੋਂ ਰੋਕਣ ਲਈ ਪਹਿਲਾਂ ਵੀ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾਂਦੇ ਹੋਏ 10/10/2014 ਦਾ ਗੈਰ ਸੰਵਿਧਾਨਕ ਪੱਤਰ ਜਾਰੀ ਕਰਕੇ ਅੜਿੱਕਾ ਖੜਾ ਕੀਤਾ ਗਿਆ ਹੈ। ਜਦੋਂ ਕਿ ਰਾਖਵਾਂਕਰਨ ਨੀਤੀ ਸਬੰਧੀ ਕੋਈ ਦਿਸ਼ਾ ਨਿਰਦੇਸ਼/ਹਿਦਾਇਤਾਂ ਜਾਰੀ ਕਰਨ ਦਾ ਅਧਿਕਾਰ ਸਿਰਫ਼ ਭਲਾਈ ਵਿਭਾਗ ਨੂੰ ਹੀ ਹੈ। ਪੰਜਾਬ ਸਰਕਾਰ ਦੇ ਦੋਗਲੇ ਸਾਜਸ਼ੀ ਵਤੀਰੇ ਵਿਰੁੱਧ ਐੱਸ.ਸੀ./ਬੀ. ਸੀ. ਵਰਗ ਦੇ ਲੋਕਾਂ ਵਿੱਚ ਭਾਰੀ ਰੋਸ ਹੈ । ਜੇਕਰ 85ਵੀਂ ਸੰਵਿਧਾਨਕ ਸ਼ੋਧ ਨੂੰ ਲਾਗੂ ਕਰਨ ,10/10/2014 ਦੇ ਗੈਰ ਸੰਵਿਧਾਨਕ ਪੱਤਰ ਨੂੰ ਰੱਦ ਕਰਨ ਦੇ ਨਾਲ-ਨਾਲ ਸਮਾਜ ਦੇ ਉਕਤ ਮਸਲਿਆਂ ਨੂੰ ਜਲਦੀ ਹੱਲ ਨਾ ਕੀਤਾ ਗਿਆ ਤਾਂ ਸਰਕਾਰ ਵਿਰੁੱਧ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਵਿੱਚ ਜਗਤਾਰ ਸਿੰਘ ਜਲਾਲਾਬਾਦ, ਬਲਦੇਵ ਸਿੰਘ ਕਿਸ਼ਨਪੁਰਾ,ਹਰਪ੍ਰੀਤ ਸਿੰਘ ,ਅਵਤਾਰ ਸਿੰਘ ਧਰਮਕੋਟ ,ਰਵਿੰਦਰ ਸਿੰਘ ਧਰਮਕੋਟ, ਗੁਰਪ੍ਰੀਤ ਸਿੰਘ ਕੜਿਆਲ .ਅਤੇ ਹੋਰ ਜੁਝਾਰੂ ਸਾਥੀ ਸ਼ਾਮਿਲ ਹੋਏ।