ਮੋਗਾ 17 ਸਤੰਬਰ (ਜਗਰਾਜ ਸਿੰਘ ਗਿੱਲ)
ਇਲੈਕਟ੍ਰੋਹੋਮਿਓਪੈਥਿਕ ਡਾਕਟਰਜ਼ ਐਸੋਸੀਏਸ਼ਨ ਰਜਿ 404 ਪੰਜਾਬ ਦੀ ਮੀਟਿੰਗ ਕੋਵਿਡ ਦੀ ਦੂਜੀ ਲਹਿਰ ਤੋਂ ਬਾਅਦ ਅੱਜ ਪਹਿਲੀ ਵਾਰ ਨੀਲਮ ਨੋਵਾ ਹੋਟਲ ਮੋਗਾ ਵਿਚ ਡਾ ਜਗਜੀਤ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ।ਇਸ ਸਮੇਂ ਚੇਅਰਮੈਨ ਡਾ ਜਗਤਾਰ ਸਿੰਘ ਸੇਖੋਂ ਦੱਸਿਆ ਕਿ ਇਲੈਕਟ੍ਰੋਹੋਮਿਓਪੈਥੀ ਇੱਕ ਹਰਬਲ ਅਤੇ ਸਾਈਡ ਇਫੈਕਟ ਰਹਿਤ ਇਲਾਜ ਪ੍ਰਣਾਲੀ ਹੈ।ਉਨ੍ਹਾਂ ਅਲਜ਼ਾਈਮਰ ਅਤੇ ਪਾਰਕਿਨਸਨ ਰੋਗ ਦੀਆਂ ਨਿਸ਼ਾਨੀਆਂ, ਕਾਰਨ ਅਤੇ ਇਲੈਕਟ੍ਰੋਹੋਮਿਓਪੈਥੀ ਵਿਚ ਸਫ਼ਲ ਇਲਾਜ ਤੇ ਲੈਕਚਰ ਦਿੱਤਾ।ਡਾਇਰੈਕਟਰ ਡਾ ਮਨਪ੍ਰੀਤ ਸਿੰਘ ਸਿੱਧੂ ਨੇ ਡੇਂਗੂ ਬੁਖਾਰ ਅਤੇ ਕਣਕ ਦੀ ਐਲਰਜੀ ਦੇ ਇਲੈਕਟ੍ਰੋਹੋਮਿਓਪੈਥਿਕ ਇਲਾਜ ਤੇ ਚਾਨਣਾ ਪਾਇਆ। ਪ੍ਰੈੱਸ ਸਕੱਤਰ ਡਾ ਦਰਬਾਰਾ ਸਿੰਘ ਭੁੱਲਰ ਨੇ ਅਧਰੰਗ ਅਤੇ ਫੁਲਵਹਿਰੀ ਦੇ ਇਲੈਕਟ੍ਰੋਹੋਮਿਓਪੈਥਿਕ ਇਲਾਜ ਦਾ ਤਜਰਬਾ ਸਾਂਝਾ ਕੀਤਾ।ਕੈਸ਼ੀਅਰ ਡਾ ਅਨਿਲ ਕੁਮਾਰ ਅਗਰਵਾਲ ਨੇ ਸਲਿਪ ਡਿਸਕ ਅਤੇ ਭੌਰੀਆਂ, ਸੋਸ਼ਲ ਸਕੱਤਰ ਡਾ ਰਾਜਬੀਰ ਸਿੰਘ ਰੌਂਤਾ ਨੇ ਨਸ਼ੇ ਛੱਡਣ ਬਾਰੇ , ਡਾ ਪਰਮਿੰਦਰ ਕੁਮਾਰ ਪਾਠਕ ਨੇ ਗੁਰਦੇ ਫੇਲ੍ਹ ਅਤੇ ਬੱਚਾਦਾਨੀ ਰਸੌਲੀਆਂ, ਡਾ ਮੋਹਨ ਮਹਿਰਾ ਪਾਨੀਪਤ ਨੇ ਅਨੀਮੀਆ, ਡਾ ਮੁਕੇਸ਼ ਕੁਮਾਰ ਨੇ ਪੈੱਨਕਿਰੀਆਟਾਈਟਸ,ਡਾ ਸੁਖਦੇਵ ਸਿੰਘ ਬਰਾੜ ਨੇ ਗੈਸਟ੍ਰਾਈਟਿਸ, ਡਾ ਧਰਮਪਾਲ ਸਿੰਘ ਨੇ ਪਾਰਕਿਨਸਨ ਅਤੇ ਡਾ ਐੱਸ ਕੇ ਕਟਾਰੀਆ ਨੇ ਜਨਰਲ ਪ੍ਰੈਕਟਿਸ ਤੇ ਆਪਣਾ- ਆਪਣਾ ਇਲੈਕਟ੍ਰੋਹੋਮਿਓਪੈਥਿਕ ਇਲਾਜ ਦਾ ਤਜਰਬਾ ਸਾਂਝਾ ਕੀਤਾ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਦੱਸਿਆ ਕਿ ਇਲੈਕਟ੍ਰੋਹੋਮਿਓਪੈਥੀ ਇਕ ਅਜਿਹੀ ਇਲਾਜ ਪ੍ਰਣਾਲੀ ਹੈ ਜਿਸ ਵਿੱਚ ਹਰ ਰੋਗ ਦਾ ਸਫ਼ਲ ਇਲਾਜ ਮੌਜੂਦ ਹੈ।ਅੱਜ ਦੀ ਮੀਟਿੰਗ ਵਿੱਚ 102 ਡਾਕਟਰਾਂ ਨੇ ਪੰਜਾਬ ਹਰਿਆਣਾ ਚੰਡੀਗਡ਼੍ਹ ਤੋਂ ਸ਼ਿਰਕਤ ਕੀਤੀ।ਜਿਨ੍ਹਾਂ ਵਿੱਚ ਜਨਰਲ ਸਕੱਤਰ ਜਗਮੋਹਨ ਸਿੰਘ ਧੂੜਕੋਟ ਡਾ ਹਰਦੇਵ ਸਿੰਘ ਸੈਣੀ ਬਰਾੜਾ (ਅੰਬਾਲਾ) ਡਾ ਦੀਪਕ ਅਰੋਡ਼ਾ ਸਿਰਸਾ, ਡਾ ਜਤਿੰਦਰ ਕੁਮਾਰ ਸਿਰਸਾ, ਡਾ ਅਨਿਲ ਅਰੋੜਾ ਰੋਹਤਕ, ਡਾ ਰਜੇਸ਼ ਕੁਮਾਰ ਸਿਰਸਾ, ਡਾ ਸੁਨੀਲ ਸਹਿਗਲ ਪਾਨੀਪਤ ਡਾ ਸੁਰਿੰਦਰ ਅਰੋੜਾ ਪਾਣੀਪਤ ਆਦਿ ਹਾਜ਼ਰ ਸਨ।