ਆਰ ਕੇ ਐਸ ਆਈ ਪੀ ਐੱਸ ਸਕੂਲ ਜਨੇਰ ਵਿਖੇ ਦੁਸਹਿਰੇ ਦਾ ਤਿਉਹਾਰ ਮਨਾਇਆ

ਕੋਟ ਈਸੇ ਖਾਂ  14 ਅਕਤੂਬਰ

 (ਜਗਰਾਜ ਸਿੰਘ ਗਿੱਲ)

 

ਆਰ ਕੇ ਐੱਸ ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ ਵਿਖੇ  ਚੰਗਿਆਈ ਦੀ ਜਿੱਤ ਦਾ ਪ੍ਰਤੀਕ ਦੁਸਹਿਰੇ ਦਾ ਤਿਉਹਾਰ ਮਨਾਇਆ ਗਿਆ । ਸਕੂਲ ਦੇ ਵਿਚ ਰਾਵਣ ਦਾ ਪੁਤਲਾ ਬਣਾਇਆ ਗਿਆ  , ਕੇਜੀ ਵਿੰਗ ਦੇ ਬੱਚਿਆਂ ਰਾਮਾਇਣ ਦੇ ਪਾਤਰ ਜਿਵੇਂ ਰਾਮ, ਲਛਮਣ ਅਤੇ ਸੀਤਾ ਜੀ ਦੀ ਤਰ੍ਹਾਂ ਤਿਆਰ ਹੋ ਕੇ ਆਏ  । ਇਸ ਮੌਕੇ ਪ੍ਰਾਰਥਨਾ ਸਭਾ ਵਿੱਚ ਸਕੂਲ ਦੇ ਪ੍ਰਿੰਸੀਪਲ ਕੇ ਸ਼ਸ਼ੀ ਕੁਮਾਰ ਤੇ ਅਧਿਆਪਕ ਹਰਜਿੰਦਰ ਕੌਰ ਨੇ  ਬੱਚਿਆਂ ਨੂੰ ਦੁਸਹਿਰੇ  ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਤੇ ਪ੍ਰਿੰਸੀਪਲ ਨੇ ਕਿਹਾ  ਕੀ ਇਸ ਤਰ੍ਹਾਂ ਦੇ ਤਿਉਹਾਰ ਮਨਾਉਣ ਦਾ ਮੁੱਖ ਮੰਤਵ ਇਹ ਹੈ ਕਿ  ਅਸੀਂ ਉਨ੍ਹਾਂ ਤੋਂ ਕੁਝ ਸਿੱਖਿਆ ਪ੍ਰਾਪਤ ਕਰ ਸਕੀਏ ਅਤੇ  ਉਨ੍ਹਾਂ ਨੇ ਇਹ ਵੀ ਕਿਹਾ ਕਿ ਹਮੇਸ਼ਾ ਤੋਂ ਹੀ ਬੁਰਾਈ ਦੇ ਉੱਪਰ ਸਚਾਈ ਦੀ ਜਿੱਤ ਹੁੰਦੀ ਹੈ ਤੇ ਸਾਨੂੰ ਹਮੇਸ਼ਾਂ ਹੀ ਸੱਚ ਦੇ ਰਸਤੇ ਤੇ ਚੱਲਣਾ ਚਾਹੀਦਾ ਹੈ । ਪ੍ਰਿੰਸੀਪਲ ਦੀ ਸਪੀਚ ਤੋਂ ਬਾਅਦ ਰਾਵਣ ਦਾ ਪੁਤਲਾ  ਫੂਕਿਆ ਗਿਆ , ਇਸ ਸਮੇਂ ਸਕੂਲ ਦੇ ਸਾਰੇ ਅਧਿਆਪਕ ਬੱਚੇ ਅਤੇ ਬਾਕੀ ਸਟਾਫ ਵੀ ਗਰਾਊਂਡ ਵਿੱਚ ਮੌਜੂਦ ਰਿਹਾ ।ਰਾਵਣ ਦਾ ਪੁਤਲਾ ਫੂਕਣ ਦੀ ਰਸਮ ਸਕੂਲ ਦੇ ਪ੍ਰਿੰਸੀਪਲ ਕੇ ਸ਼ਸ਼ੀ ਕੁਮਾਰ ਅਤੇ ਸਕੂਲ ਦੇ ਹੈੱਡ ਬੁਆਏ ਹਰਮਨ ਸਿੰਘ ਤੂਰ ਵੱਲੋਂ ਕੀਤੀ ਗਈ  ਤੇ ਬਾਅਦ ਵਿੱਚ ਸਕੂਲ ਦੀ ਮੈਨਜਮੈਂਟ ਕਮੇਟੀ ਵੱਲੋਂ  ਦਸਹਿਰੇ ਦੀ ਵਧਾਈ ਦਿੱਤੀ ਗਈ ਅਤੇ ਸਟਾਫ ਵਿੱਚ ਮਠਿਆਈ ਵੀ ਵੰਡੀ ਗਈ ।

 

 

Leave a Reply

Your email address will not be published. Required fields are marked *