ਕੋਟ ਈਸੇ ਖਾਂ 09 ਅਕਤੂਬਰ
(ਜਗਰਾਜ ਸਿੰਘ ਗਿੱਲ)
ਅੱਜ ਆਰ ਕੇ ਐੱਸ ਇੰਟਰਨੈਸ਼ਨਲ ਪਬਲਿਕ ਸਕੂਲ ਜਨੇਰ ਵਿੱਚ ਅਧਿਆਪਕ ਮਾਪੇ ਮਿਲਣੀ ਦਾ ਆਯੋਜਨ ਕੀਤਾ ਗਿਆ । ਇਹ ਅਧਿਆਪਕ ਮਾਪੇ ਮਿਲਣੀ ਕਲਾਸ ਨਰਸਰੀ ਤੋਂ ਪੰਜਵੀਂ ਕਲਾਸ ਦੇ ਲਈ ਰੱਖੀ ਗਈ ਸੀ , ਮੀਟਿੰਗ ਦੌਰਾਨ ਅਧਿਆਪਕਾਂ ਨੇ ਬੱਚਿਆਂ ਦੀ ਸਿਹਤ ਸੰਭਾਲ ਅਤੇ ਸਤੰਬਰ ਮਹੀਨੇ ਦੇ ਹੋਏ ਪੇਪਰਾਂ ਦਾ ਨਤੀਜਾ ਵੀ ਮਾਪਿਆਂ ਨਾਲ ਸਾਂਝਾ ਕੀਤਾ । ਇਹ ਮੀਟਿੰਗ ਅੱਜ 09 ਵਜੇ ਤੋਂ ਦੁਪਹਿਰ 01 ਵਜੇ ਤਕ ਹੋਈ । ਅਧਿਆਪਕਾਂ ਦੁਆਰਾ ਫੀਡਬੈਕ ਤਿਆਰ ਕੀਤਾ ਗਿਆ ਅਤੇ ਮਾਤਾ ਪਿਤਾ ਦੇ ਦਸਤਖ਼ਤ ਤੋਂ ਬਾਅਦ ਫੀਡਬੈਕ ਫਾਰਮ ਸਕੂਲ ਦੇ ਪ੍ਰਿੰਸੀਪਲ ਕੇ ਸ਼ਸ਼ੀ ਕੁਮਾਰ ਨੂੰ ਸੌਂਪ ਗਏ ਅਤੇ ਇਸ ਮੌਕੇ ਤੇ ਪ੍ਰਿੰਸੀਪਲ ਕੇ ਸ਼ਸ਼ੀ ਕੁਮਾਰ ਨੇ ਕਿਹਾ ਕਿ ਮਾਪੇ ਅਧਿਆਪਕ ਦੀਆਂ ਮੀਟਿੰਗਾਂ ਬੱਚੇ ਦੀ ਸਿੱਖਿਆ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ । ਇਹ ਦੋਵਾਂ ਲਈ ਇੱਕ ਪ੍ਰਭਾਵਸ਼ਾਲੀ ਤਰੀਕਾ ਹੈ , ਅਧਿਆਪਕਾਂ ਦੀ ਪ੍ਰਤੀਕਿਰਿਆ ਅਤੇ ਮਾਪਿਆਂ ਦੀ ਚਿੰਤਾ ਦਾ ਮੇਲ ਬੱਚੇ ਦੀ ਵਿੱਦਿਅਕ ਯਾਤਰਾ ਵਿੱਚ ਬਹੁਤ ਮਦਦ ਕਰਦੀਆਂ ਹਨ ।