ਕੋਟ ਈਸੇ ਖਾਂ, 9 ਫਰਵਰੀ (ਜਗਰਾਜ ਸਿੰਘ ਗਿੱਲ)
ਕੋੋ ਈਸੇ ਖਾਂ ਦੀਆਂ ਨਗਰ ਪੰਚਾਇਤ ਚੋਣਾਂ ਵਿੱਚ ਆਮ ਆਦਮੀ ਪਾਰਟੀ ਜੋ ਕਿ ਸਮਾਜ ਵਿਚ ਬਦਲਾਅ ਲਿਆਉਣ ਦਾ ਕਰੜਾ ਮਾਦਾ ਰੱਖਦੀ ਹੈ, ਉਹ ਲੋਕਾਂ ਦੇ ਮਿਲ ਰਹੇ ਭਰਵੇਂ ਹੁੰਗਾਰੇ ਦੇ ਚਲਦਿਆਂ ਸ਼ਹਿਰ ਦੀਆਂ ਸਾਰੀਆਂ 12 ਸੀਟਾਂ ਤੇ ਜਿੱਤ ਪ੍ਰਾਪਤ ਕਰ ਕੇ ਆਪਣਾ ਵੱਖਰਾ ਝੰਡਾ ਲਹਿਰਾਏਗੀ, ਇਹ ਪ੍ਰਗਟਾਵਾ ਵਿਰੋਧੀ ਧੜੇ ਦੇ ਨਿਯੁਕਤ ਆਗੂ ਅਤੇ ਵਿਧਾਇਕ ਹਰਪਾਲ ਸਿੰਘ ਚੀਮਾ ਨੇ ਕੋਟ ਈਸੇ ਖਾਂ ਵਿੱਚ ਵਿਸ਼ੇਸ਼ ਤੌਰ ਤੇ ਪੁੱਜ ਕੇ ਆਮ ਆਦਮੀ ਪਾਰਟੀ ਦੇ ਖੜ੍ਹੇ ਉਮੀਦਵਾਰਾਂ ਦੇ ਚੋਣ ਦਫਤਰਾਂ ਦਾ ਉਦਘਾਟਨ ਕਰਨ ਸਮੇਂ ਪ੍ਰਗਟਾਏ। ਉਨ੍ਹਾਂ ਕਿਹਾ ਕਿ ਪਾਰਟੀਆਂ ਨੇ ਆਪਣੇ ਸਿਆਸੀ ਹਿੱਤਾਂ ਨੂੰ ਮੂਹਰੇ ਰੱਖਦਿਆਂ ਪੰਜਾਬ ਨੂੰ ਕਈ ਲੱਖ ਹਜ਼ਾਰ ਤੇ ਸੈਂਕੜੇ ਕਰੋੜ ਕਰਜ਼ੇ ਦੇ ਥੱਲੇ ਦੱਬ ਦਿੱਤਾ, ਜਿੱਥੋਂ ਨਿਕਲਣਾ ਪੰਜਾਬ ਵਾਸੀਆਂ ਲਈ ਲਗਪਗ ਅਸੰਭਵ ਹੈ। ਹਰਪਾਲ ਸਿੰਘ ਚੀਮਾ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਭਾਵੁਕ ਹੁੰਦਿਆਂ ਕਿਹਾ ਕਿ ਪੂੰਜੀਵਾਦੀਆਂ ਦੇ ਇਸ਼ਾਰੇ ਤੇ ਭਾਜਪਾ ਸਰਕਾਰ ਨੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਲਿਆਂਦਾ ਉਸ ਵਿੱਚ ਕੈਪਟਨ ਅਤੇ ਮਨਪ੍ਰੀਤ ਨੇ ਵੀ ਭਾਜਪਾ ਦੇ ਹੱਥਾਂ ਚ ਖੇਡ ਕੇ ਬਿੱਲ ਪਾਸ ਕਰਨ ਲਈ ਬਰਾਬਰ ਦੀ ਜ਼ਿੰਮੇਵਾਰੀ ਨਿਭਾਈ। ਉਨ੍ਹਾਂ ਕਿਹਾ ਕਿ ਸਥਾਨਕ ਚੋਣਾਂ ਵਿੱਚ ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਥਾਨਕ ਚੋਣਾਂ ਵਿੱਚ ਸਾਫ ਸੁਥਰੀ ਰਾਜਨੀਤੀ ਦੇ ਮਨੋਰਥ ਨਾਲ ਪਹਿਲੀ ਵਾਰ ਮੈਦਾਨ ਵਿੱਚ ਉੱਤਰੇ ਆਪ ਉਮੀਦਵਾਰਾਂ ਨੂੰ ਵੱਡੀ ਲੀਡ ਦਿਵਾਉਣ ਤਾਂ ਜੋ ਦਿੱਲੀ ਸਰਕਾਰ ਵਾਂਗ ਹੇਠਲੇ ਪੱਧਰ ਤੇ ਸਾਡੇ ਲੋਕਾਂ ਨੂੰ ਵੀ ਬੁਨਿਆਦੀ ਸਹੂਲਤਾਂ ਮਿਲ ਸਕਣ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਦੀਦਾਰੇਵਾਲਾ, ਧਰਮਕੋਟ ਦੇ ਸੀਨੀਅਰ ਆਗੂ ਸੰਜੀਵ ਕੋਛੜ, ਸੁਰਜੀਤ ਸਿੰਘ ਲੋਹਾਰਾ, ਜਸਵਿੰਦਰ ਸਿੰਘ ਸਿੱਧੂ, ਸ਼ਹਿਰੀ ਪ੍ਰਧਾਨ ਅਜੇ ਸ਼ਰਮਾ ਸੁਖਵਿੰਦਰ ਸ਼ੌਂਕੀ ਬਲਵੀਰ ਸਿੰਘ ਪਾਂਧੀ ਸੁਰਜੀਤ ਸਿੰਘ ਲੁਹਾਰਾ ਲਖਵਿੰਦਰ ਸਿੰਘ ਰਾਜਪੂਤ ਜਰਨੈਲ ਸਿੰਘ ਹਰਬਖ਼ਸ਼ ਸਿੰਘ ਸਿੱਧੂ ਟਹਿਲ ਸਿੰਘ ਰਾਜਪੂਤ ਬਾਬਾ ਲਖਵਿੰਦਰ ਸਿੰਘ ਆਦਿ ਹਾਜ਼ਰ ਸਨ।