ਧਰਮਕੋਟ ਦੇ ਮੁਢਲੇ ਸਿਹਤ ਕੇਂਦਰ ਵਿਚ ਡਾ. ਨਿਪਰ ਜਿੰਦਲ ਦੀ ਪਹਿਲੇ ਦਿਨ ਦੀ ਡਿਊਟੀ ਜੁਆਇਨ ਕਰਨ ਸਮੇਂ ਸਵਾਗਤ ਕਰਨ ਪਹੁੰਚੇ ਪ੍ਰਧਾਨ ਬੰਟੀ
ਧਰਮਕੋਟ- ਰਿੱਕੀ ਕੈਲਵੀ
ਪਿਛਲੇ ਲੰਬੇ ਸਮੇਂ ਤੋਂ ਸਥਾਨਕ ਸ਼ਹਿਰ ਦਾ ਮੁਢਲਾ ਸਿਹਤ ਕੇਂਦਰ ਪੱਕੀ ਨਿਯੁਕਤੀ ਵਾਲਾ ਡਾਕਟਰ ਨਾ ਹੋਣ ਦੇ ਕਾਰਨ ਸੁਰਖੀਆਂ ਵਿਚ ਰਹਿੰਦਾ ਸੀ, ਸਥਾਨਕ ਲੋਕਾਂ ਨੂੰ ਐਮਰਜੈਂਸੀ ਵੇਲੇ ਜਾਂ ਤਾਂ ਕੋਟ ਈਸੇ ਜਾਣਾ ਪੈਂਦਾ ਸੀ ਅਤੇ ਜਾਂ ਮੋਗਾ ਦੇ ਸਿਵਲ ਹਸਪਤਾਲ ਵਿਚ | ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਹਲਕਾ ਵਿਦਾਇਕ ਸੁਖਜੀਤ ਸਿੰਘ ਲੋਹਗੜ ਦੇ ਯਤਨਾ ਸਦਕਾ ਆਖਿਰ ਸਥਾਨਕ ਸ਼ਹਿਰ ਦੇ ਸਰਕਾਰੀ ਹਸਪਤਾਲ ਨੂੰ ਪੱਕੀ ਡਿਊਟੀ ਵਾਲਾ ਡਾਕਟਰ ਮਿਲ ਹੀ ਗਿਆ | ਜਿਸ ਕਾਰਨ ਸਥਾਨਕ ਸ਼ਹਿਰ ਤੋਂ ਇਲਾਵਾ ਲਾਗਲੇ ਪਿੰਡਾਂ ਦੇ ਲੋਕਾਂ ਵਿਚ ਖੁਸ਼ੀ ਦੀ ਲਹਿਰ ਹੈ, ਕਿਉਕਿ ਪਹਿਲਾਂ ਇਸ ਸਰਕਾਰੀ ਹਸਪਤਾਲ ਵਿਚ ਡਾਕਟਰ ਨਾ ਹੋਣ ਕਾਰਨ ਲੋਕਾਂ ਨੂੰ ਬਿਮਾਰੀ ਸਮੇਂ ਖੱਜਲ ਖੁਆਰ ਹੋਣਾ ਪੈਂਦਾ ਸੀ | ਪਹਿਲੇ ਦਿਨ ਪੱਕੀ ਨਿਯੁਕਤੀ ਸਮੇਂ ਪਹੁੰਚੇ ਡਾ. ਨਿਪਰ ਜਿੰਦਲ ਨੇ ਜਿਥੇ ਲੋਕਾਂ ਕੋਰੋਨਾ ਮਹਾਂਮਾਰੀ ਦੇ ਬਚਾਅ ਲਈ ਸਿਹਤ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ, ਉਥੇ ਉਹਨਾ ਕਿਹਾ ਕਿ ਸਾਡਾ ਸਾਰਾ ਸਟਾਫ ਲੋਕਾਂ ਦੀ ਸੇਵਾ ਹਮੇਸ਼ਾ ਹਾਜਰ ਰਹੇਗਾ | ਡਾ. ਨਿਪਰ ਜਿੰਦਲ ਦੀ ਜੁਆਇੰਨ ਸਮੇਂ ਸੁਆਗਤ ਕਰਨ ਲਈ ਪਹੁੰਚੇ ਇੰਦਰਪ੍ਰੀਤ ਸਿੰਘ ਬੰਟੀ ਪ੍ਰਧਾਨ ਨਗਰ ਕੌਂਸਲ ਧਰਮਕੋਟ ਨੇ ਜਿਥੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਵੱਲੋਂ ਕੀਤੇ ਉਪਰਾਲੇ ਸ਼ਲਾਘਾ ਕੀਤੀ, ਉਥੇ ਉਹਨਾ ਡਾ. ਜਿੰਦਲ ਦਾ ਸਵਾਗਤ ਕਰਦਿਆਂ ਵਿਸ਼ਵਾਸ਼ ਦਵਾਇਆ ਕਿ ਨਗਰ ਕੌਂਸਲ ਦੀ ਪੂਰੀ ਟੀਮ ਹਮੇਸ਼ਾ ਉਹਨਾ ਦੇ ਨਾਲ ਖੜੇਗੀ | ਉਹਨਾ ਕਿਹਾ ਕਿ ਪਿਛਲੇ ਲੰਬੇ ਸਮੇਂ ਡਾਕਟਰ ਦੀ ਘਾਟ ਹੋਣ ਕਾਰਨ ਸ਼ਹਿਰ ਨਿਵਾਸੀਆਂ ਨੂੰ ਕਾਫੀ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ, ਜੋ ਡਾ. ਜਿੰਦਲ ਦੇ ਆਉਣ ਨਾਲ ਮਸਲਾ ਹੱਲ ਹੋ ਗਿਆ ਹੈ |