ਅੱਜ ਹਿਊਮਨ ਸਰਵਿਸ ਸੋਸਾਇਟੀ ਪੰਜਾਬ ਦੇ ਸਟੇਟ ਪ੍ਰਧਾਨ ਜਤਿੰਦਰ ਸ਼ਰਮਾ ਅਤੇ ਉਹਨਾਂ ਦੀ ਟੀਮ ਵਲੋਂ ਰਾਜਪੁਰਾ ਜਿਲਾ ਪਟਿਆਲਾ ਵਿਖੇ ਨਸ਼ੇ ਖਿਲਾਫ ਇੱਕ ਮੀਟਿੰਗ ਕੀਤੀ ਗਈ

 

ਪਟਿਆਲਾ 16 ਅਕਤੂਬਰ (ਸੁੱਖਵਿੰਦਰ ਸਿੰਘ) 

ਜਿਸ ਵਿੱਚ ਉਹਨਾਂ ਨੇ ਬੋਲਦੇ ਕਿਹਾ ਕਿ ਰਾਜਪੁਰਾ ਪਟਿਆਲਾ ਅਤੇ ਪੁਰੇ ਪੰਜਾਬ ਵਿੱਚ ਨਸ਼ੇ ਦੇ ਖਿਲਾਫ ਅਭਿਆਨ ਜੋਰ ਸ਼ੋਰ ਨਾਲ ਚਲਾਇਆ ਜਾ ਰਿਹਾ ਹੈ। ਲੋਕਾਂ ਨੂੰ ਨਸ਼ੇ ਖਿਲਾਫ ਜਾਗਰੂਕ ਕੀਤਾ ਗਿਆ ਅਤੇ ਨਸ਼ੇ ਤੋਂ ਦੂਰ ਰਹਿਣ ਬਾਰੇ ਸਮਝਾਇਆ ਗਿਆ। ਉੱਥੇ ਹੀ ਨਵ ਨਿਯੁਕਤ ਇਨਚਾਰਜ ਐਸ.ਆਈ. ਪਵਨ ਕੁਮਾਰ ਸ਼ਰਮਾ ਸਪੈਸ਼ਲ ਸੈਲ ਰਾਜਪੁਰਾ ਜਿਲਾ ਪਟਿਆਲਾ ਨੂੰ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਇਨਚਾਰਜ ਪਵਨ ਕੁਮਾਰ ਸ਼ਰਮਾ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਨਸ਼ੇ ਖਿਲਾਫ ਹਰ ਸਮੇਂ ਲੋਕਾਂ ਦਾ ਸਾਥ ਦੇਣਗੇ। ਸਾਨੂੰ ਸਭ ਨੂੰ ਪੁਲਿਸ ਪ੍ਰਸ਼ਾਸ਼ਨ ਨਾਲ ਮਿਲਕੇ ਨਸ਼ੇ ਦੇ ਖਿਲਾਫ ਇੱਕਜੁੱਟ ਹੋ ਕੇ ਸਾਥ ਦੇਣਾ ਚਾਹੀਦਾ ਹੈ ਅਤੇ ਪੇੜ ਪੌਦੇ ਲਗਾ ਕੇ ਵਾਤਾਵਰਨ ਸ਼ੁੱਧ ਰੱਖਣਾ ਚਾਹੀਦਾ ਹੈ। ਬੇਟੀ ਪੜਾਓ ਬੇਟੀ ਬਚਾਓ ਅਤੇ ਬੱਚਿਆਂ ਨੂੰ ਖੇਡਾਂ ਵਿੱਚ ਹਿੱਸਾ ਲੈ ਕੇ ਦੇਸ਼ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨਾ ਚਾਹੀਦਾ ਹੈ। ਇਸ ਮੌਕੇ ਤੇ ਮੁੱਖ ਮਹਿਮਾਨ ਵਜੋਂ ਸਪੈਸ਼ਲ ਸੈਲ ਇੰਚਾਰਜ ਰਾਜਪੁਰਾ ਪਵਨ ਕੁਮਾਰ ਸ਼ਰਮਾ, ਰਿਟਾਇਰਡ ਐਸ.ਐਸ.ਪੀ. ਪਵਨ ਕੁਮਾਰ, ਸੁਰਿੰਦਰ ਯਾਦਵ ਪ੍ਰਿੰਸੀਪਲ ਰਾਜਿੰਦਰ ਸਿੰਘ ਮੱਟੂ ਪ੍ਰਧਾਨ ਸਟੇਟ ਮਹਿਲਾ ਵਿੰਗ ਨਿਰਮਲ ਜੈਨ ਚੇਅਰਪਰਸਨ ਲਵਲੀ ਅਰੋੜਾ, ਰੇਖਾ ਰਾਣੀ, ਅਨੀਤਾ ਸੰਧੂ, ਰਾਧਾ ਸ਼ਰਮਾ, ਦਰਸ਼ਨਾ ਅਰੋੜਾ, ਅਤੇ ਹੋਰ ਪਤਵੰਤੇ ਸੱਜਣ ਮੌਜੂਦ ਰਹੇ।

Leave a Reply

Your email address will not be published. Required fields are marked *