• Sat. Nov 23rd, 2024

ਅੱਜ ਤੋਂ ਟਰੈਫਿਕ ਨਿਯਮਾਂ ਨੂੰ ਤੋੜਨਾ ਪਵੇਗਾ ਮਹਿੰਗਾ

ByJagraj Gill

Sep 1, 2019

ਮੋਗਾ 1 ਸਤੰਬਰ (ਜਗਰਾਜ ਲੋਹਾਰਾ) ਸੜਕ ਹਾਦਸਿਆਂ ʼਚ  ਲਗਾਤਾਰ ਹੋ ਰਹੇ ਵਾਧੇ ਨੂੰ ਮੱਦੇਨਜ਼ਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਜੁਰਮਾਨਾ ਰਾਸੀ ਵਿੱਚ ਕਈ ਗੁਣਾ ਵਾਧਾ ਕੀਤਾ ਗਿਆ ਹੈ । ਇਹ ਨਿਯਮ ਸੰਸਦ ਦੇ ਪਿਛਲੇ ਇਜਲਾਸ ਵਿੱਚ ਪਾਸ ਹੋਇਆ ਸੀ । ਜੁਰਮਾਨੇ ਵਿੱਚ ਵਾਧਾ ਅੱਜ ਤੋਂ ਸੁਰੂ ਕੀਤਾ ਹੈ ।ਨਵੇਂ ਨਿਯਮਾਂ ਅਨੁਸਾਰ ਬਿਨਾਂ ਹੈਲਮਟ ਦੇ ਦੁਪਹੀਆ ਵਾਹਨ ਚਲਾਉਣ ਇੱਕ ਹਜਾਰ ਰੁਪਏ ਜੁਰਮਾਨਾ ਤੇ ਤਿੰਨ ਮਹੀਨਿਆਂ ਲਈ ਲਾਈਸੈਂਸ ਜਬਤ ਕੀਤਾ ਜਾ ਸਕਦਾ ਹੈ । ਸਰਾਬ ਪੀ ਕੇ ਵਾਹਨ ਚਲਾਉਣ ਵਾਲੇ ਨੂੰ 10 ਹਜਾਰ ਰੁਪਏ ਜੁਰਮਾਨਾ ਹੋਵੇਗਾ ।  ਜੋ ਕਿ  ਪਹਿਲਾਂ 2 ਹਜਾਰ ਰੁਪਏ ਸੀ। ਤੇਜ ਰਫਤਾਰ ਵਾਹਨ ਚਲਾਉਣ ਵਾਲੇ ਨੂੰ ਜੁਰਮਾਨਾ ਰਾਸੀ 500 ਤੋ ਵਧਾ ਕੇ 5000 ਰੁਪਏ ਕਰ ਦਿੱਤੀ ਗਈ ਹੈ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *