ਧਰਮਕੋਟ 7 ਮਈ ਰਿੱਕੀ ਕੈਲਵੀ
ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੇ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮਕੇ ਨੇ ਅੱਗ ਲੱਗਣ ਦੇ ਨਾਲ ਵਾਪਰ ਰਹੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਬੇਸ਼ੱਕ ਕਿਸਾਨਾਂ ਵੱਲੋਂ ਕਣਕ ਦੇ ਨਾੜ ਨੂੰ ਅੱਗ ਲਗਾਉਣਾ ਬਹੁਤ ਵੱਡੀ ਮਜਬੂਰੀ ਹੈ ਪਰ ਕਿਸਾਨ ਵੀਰਾਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਅੱਗ ਨੂੰ ਚਾਰੋਂ ਪਾਸੋਂ ਦੇਖ ਕੇ ਲਗਾਇਆ ਜਾਵੇ ਕਿਉਂਕਿ ਸੜਕ ਨਾਲ ਲਗਦੇ ਖੇਤਾਂ ਵਿੱਚ ਉਸ ਵਕਤ ਅੱਗ ਲਗਾਈ ਜਾਵੇ ਜਿਸ ਵਕਤ ਆਵਾਜਾਈ ਘਟ ਜਾਂਦੀ ਹੈ ਕਿਉਂਕਿ ਬਟਾਲਾ ਨੇੜੇ ਸਕੂਲੀ ਬੱਚਿਆਂ ਦੀ ਵੈਨ ਜੋ ਅੱਗ ਦੀ ਲਪੇਟ ਵਿਚ ਆ ਗਈ ਸੀ ਉਸ ਦੌਰਾਨ ਜੋ ਬੱਚੇ ਜ਼ਖ਼ਮੀ ਹੋਏ ਹਨ ਉਸ ਨਾਲ ਅਸੀਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਹਮਦਰਦੀ ਪ੍ਰਗਟਾਉਂਦੇ ਹਾਂ।ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ,, ਬਚਨ ਸਿੰਘ ਭੁੱਲਰ ਸੀਨੀਅਰ ਮੀਤ ਪ੍ਰਧਾਨ ਪੰਜਾਬ, ਯੂਥ ਆਗੂ ਜਸਵੰਤ ਸਿੰਘ ਗੜਾ
ਇਸ ਮੋਕੇ ਮੁਖਤਿਆਰ ਸਿੰਘ ਮਾਹਲਾ ਸੂਬਾ ਸਕੱਤਰ, ਕੇਪਟਨ ਪਿਆਰਾ ਸਿੰਘ ਪ੍ਰਚਾਰ ਸਕੱਤਰ ਪੰਜਾਬ, ਚਮਕੋਰ ਸਿੰਘ ਉਸਮਾਨ ਵਾਲਾ ਜਿਲਾ ਮੀਤ ਪ੍ਰਧਾਨ ਫਿਰੋਜ਼ਪੁਰ, ਜਗਤਾਰ ਸਿੰਘ ਜੱਲੇਵਾਲ ਜਨਰਲ ਸਕੱਤਰ ਪੰਜਾਬ ਆਦਿ ਕਿਸਾਨ ਆਗੂ ਹਾਜਰ ਸਨ