ਭੀਖੀ 25 ਅਗਸਤ (ਮਿੰਟੂ ਖੁਰਮੀ, ਕਰਨ ਭਿੱਖੀ)
ਸੀਪੀਆਈ (ਐਮ ਐਲ) ਲਿਬਰੇਸ਼ਨ ਦ ਪਾਰਟੀ ਦਾ ਨੌਜਵਾਨ ਆਗੂ ਅਮਰੀਕ ਸਿੰਘ ਸਮਾਓਂ ਉਮਰ ਲਗਭਗ 28,ਬੀਤੀ ਰਾਤ ਛਾਤੀ ’ਚ ਹੋਏ ਅਚਾਨਕ ਦਰਦ ਕਾਰਨ ਸਦੀਵੀ ਵਿਛੋੜਾ ਦੇ ਗਿਆ। ਅਮਰੀਕ ਸਮਾਓਂ ਲਿਬਰੇਸ਼ਨ ਤੇ ਟਰੇਡ ਯੂਨੀਅਨ ਲੀਡਰ ਸੀ।
ਭਰ ਜਵਾਨੀ ਵਿਚ ਤੁਰ ਗਏ ਅਮਰੀਕ ਸਿੰਘ ਸਮਾਓ ਦੀ ਕੋਰੋਨਾ ਦੇ ਦੌਰ ’ਚ ਸੈਂਕੜੇ ਸੇਜਲ ਅੱਖਾਂ ਵਿਦਾਈ ਦਿੱਤੀ।
ਇਸ ਮੌਕੇ ਸੀਪੀਆਈ (ਐਮ ਐਲ ਲਿਬਰੇਸ਼ਨ) ਵੱਲੋਂ ਉਸ ਦੀ ਮ੍ਰਿਤਕ ਦੇਹ ਉੱਪਰ ਲਾਲ ਝੰਡਾ ਪਾ ਉਸ ਨੂੰ ਸ਼ਰਧਾਂਜ਼ਲੀ ਦਿੱਤੀ। ਬਹੁਤ ਹੀ ਭਾਵੁਕ ਤੇ ਦਰਦ ਭਰੇ ਮਹੌਲ ਚ ਪਾਰਟੀ ਸਾਥੀਆਂ ਨੇ ਕਿਹਾ ਉਹ ਇਨਕਲਾਬੀ ਲਹਿਰ ਦੇ ਲਈ ਕਾਫੀ ਸੰਭਾਵਨਾ ਭਰਪੂਰ ਸਾਥੀ ਸੀ ਜਿਸ ਨੇ ਬਚਪਨ ’ਚ ਹੀ ਲਾਲ ਝੰਡਾ ਫੜਿਆ ਤੇ ਭਰ ਜਵਾਨੀ ਤੱਕ ਇਸ ਨੂੰ ਸਮਰਪਿਤ ਹੋ ਕਿਰਤੀ ਵਰਗ ਦੀ ਮੁਕਤੀ ਲਈ ਜੱਦੋਜਹਿਦ ਕਰਦਾ ਰਿਹਾ।
ਨਕਸਲਬਾੜੀ ਲਹਿਰ ਦੇ ਨਾਇਕ ਹਾਕਮ ਸਿੰਘ ਸਮਾਓ ਦੀ ਧਰਤੀ ਦਾ ਜੰਮਪਲ ਕਾਮਰੇਡ ਅਮਰੀਕ ਸਮਾਓਂ ਲਿਬਰੇਸ਼ਨ ਦੇ ਪ੍ਰਮੁੱਖ ਆਗੂ ਭਗਵੰਤ ਸਿੰਘ ਸਮਾਓਂ ਦਾ ਸਕਾ ਭਤੀਜਾ ਸੀ ਜੋ ਇਸ ਸਮੇਂ ਲਿਬਰੇਸ਼ਨ ਦਾ ਜਿਲ੍ਹਾ ਆਗੂ ਤੇ ਟਰੇਡ ਯੂਨੀਅਨ ਦਾ ਨੈਸ਼ਨਲ ਮੈਂਬਰ ਸੀ।
ਸੰਸਕਾਰ ਮੌਕੇ ਲਿਬਰੇਸ਼ਨ ਦੀ ਸਮੁੱਚੀ ਲੀਡਰਸ਼ਿਪ ਜਿਸ ’ਚ ਕਾਮਰੇਡ ਰਾਜਵਿੰਦਰ ਰਾਣਾ, ਸੁਖਦਰਸ਼ਨ ਨੱਤ, ਰੁਲਦੂ ਸਿੰਘ ਮਾਨਸਾ,ਹਰਭਗਵਾਨ ਭੀਖੀ, ਗੁਰਜੰਟ ਮਾਨਸਾ, ਜਸਵੀਰ ਕੌਰ ਨੱਤ,ਪੰਜਾਬ ਕਿਸਾਨ ਯੂਨੀਅਨ ਦੇ ਗੁਰਨਾਮ ਭੀਖੀ,ਭੋਲਾ ਸਿੰਘ ਸਮਾਓਂ,ਵਿਦਿਆਰਥੀ ਆਗੂ ਪ੍ਰਦੀਪ ਗੁਰੂ,ਗੁਰਵਿੰਦਰ ਨੰਦਗੜ੍ਹ, ਮਜ਼ਦੂਰ ਮੁਕਤੀ ਮੋਰਚਾ ਦੇ ਜਿਲਾ ਸਕੱਤਰ ਨਿੱਕਾ ਸਿੰਘ ਬਹਾਦਰ ਪੁਰ, ਗੂਰਸੇਵਕ ਮਾਨ,ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਬਲਕਰਨ ਬੱਲੀ, ਕਾਮਰੇਡ ਧਰਮਪਾਲ ਨੀਟਾ,ਦਰਸ਼ਨ ਟੇਲਰ,ਰਜਿੰਦਰ ਜਾਫਰੀ ਨਗਰ ਪੰਚਾਇਤ ਭੀਖੀ ਦੇ ਪ੍ਰਧਾਨ ਵਿਨੋਦ ਸਿੰਗਲਾ ਆਦਿ ਤੋਂ ਇਲਾਵਾ ਵੱਖ-ਵੱਖ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ।