ਮੋਗਾ 21 ਨਵੰਬਰ (ਮਿੰਟੂ ਖੁਰਮੀ,ਕੁਲਦੀਪ ਸਿੰਘ)ਗਦਰ ਲਹਿਰ ਦੇ ਸਭ ਤੋਂ ਛੋਟੀ ਉਮਰ ਦੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਨ 24 ਨਵੰਬਰ ਨੂੰ ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿੱਚ 1 ਤੋਂ 6 ਵਜੇ ਤੱਕ ਮਨਾਇਆ ਜਾਵੇਗਾ। ਇਸ ਗੱਲ ਬਾਰੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਫੋਰਮ ਦੇ ਖ਼ਜ਼ਾਨਚੀ ਜਸਵੰਤ ਸਿੰਘ ਮਾਨ ਨੇ ਦੱਸਿਆ ਕਿ ਹਰ ਸਾਲ ਦੀ ਤਰਾਂ ਇਸ ਵਾਰ ਵੀ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਨ ” ਇੰਡੋ ਅਮੈਰਿਕਨ ਹੈਰੀਟੇਜ ਫੋਰਮ” ਵੱਲੋ ਇੰਡੀਆ ਉਵਨ ਫਰਿਜ਼ਨੋ ਵਿੱਚ ਮਨਾਇਆ ਜਾਵੇਗਾ । ਉਹਨਾਂ ਦੱਸਿਆ ਕਿ ਇਸ ਮੌਕੇ ਵਿਸੇਸ ਤੌਰ ਤੇ ਸੰਬੋਧਨ ਕਰਨ ਲਈ ਡਾ. ਹਰਸ਼ਿੰਦਰ ਕੌਰ ਪਟਿਆਲਾ ਅਤੇ ਪ੍ਰੋ. ਜਗਮੋਹਨ ਸਿੰਘ ਵਿਸੇਸ ਤੋਰ ਤੇ ਪਹੁੰਚਣਗੇ। ਉਹਨਾਂ ਕਿਹਾ ਕਿ ਜਿਥੇ ਇਹਫ਼ੋਰਮ ਇਹ ਦਿਨ ਮਨਾ ਰਹੀ ਹੈ ਉਥੇ ਹੀ 29 ਮਾਰਚ 2020 ਨੂੰ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਦਿਨ ਮਨਾਂਉਣ ਦਾ ਐਲਾਨ ਵੀ ਕਰਦੀ ਹੈ ।
ਆਗੂਆਂ ਨੇ ਨਿਊਜ਼ ਪੰਜਾਬ ਦੀ ਚੈਨਲ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਨੂੰ ਸਰਾਭੇ ਦੀ ਜ਼ਿੰਦਗੀ ਨੂੰ ਧਿਆਨ ਵਿੱਚ ਰੱਖਦੇ ਆਪਣੀ ਜ਼ਿੰਦਗੀ ਲਈ ਵੀ ਸੇਧ ਲੈਣ ਦੀ ਲੋੜ ਹੈ ।
ਉਹਨਾਂ ਕਿਹਾ ਕਿ ਇਸ ਦਿਨ ਤੇ ਬੁਲਾਰਿਆ ਦੇ ਨਾਲ ਨਾਲ ਵੱਖ ਵੱਖ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ । ਸਾਰਾ ਦਿਨ ਚਾਹ ਅਤੇ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ । ਇਸ ਸਮੇਂ ਮੀਟਿੰਗ ਵਿੱਚ ਸੁਰਿੰਦਰ ਸਿੰਘ ਮਢਾਲੀ ਸਕੱਤਰ, ਪ੍ਰਧਾਨ ਗੁਰਦੀਪ ਸਿੰਘ ਗਿੱਲ ਗੁਰਦੀਪ ਸਿੰਘ ਅਣਖੀ ਹਰਜਿੰਦਰ ਸਿੰਘ ਢੇਸੀ ਮਹਿੰਦਰ ਸਿੰਘ ਢਾਅ ਬੂਟਾ ਸਿੰਘ ਸਹੋਤਾ ਪਰਮਜੀਤ ਸਿੰਘ ਢਿੱਲੋਂ ਪ੍ਰਗਟ ਸਿੰਘ ਬੱਧਨੀ ਖੁਰਦ ਬਲਦੇਵ ਸਿੰਘ ਧਾਲੀਵਾਲ ਮਾਸਟਰ ਟਹਿਲ ਸਿੰਘ ਨਵਦੀਪ ਸਿੰਘ ਧਾਲੀਵਾਲ ਕੁਲਵਿੰਦਰ ਸਿੰਘ ਜੌਹਲ ਜੋਗਾ ਸਿੰਘ ‘ਬਦੇਸ਼ਾਂ ਜਗਰੂਪ ਸਿੰਘ ਧਾਲੀਵਾਲ ਉਦੇਦੀਪ ਸਿੰਘ ਸਿੱਧੂ ਇੰਡੋ ਅਮੈਰਿਕਨ ਹੈਰੀਟੇਜ਼ ਫੋਰਮ ਦੀ ਇਸਤਰੀ ਸਭਾ ਦੇ ਸਮੂਹ ਮੈਂਬਰ ਹਾਜਰ ਹੋਏ ।