ਧਰਮਕੋਟ 23 ਦਸੰਬਰ
ਰਿੱਕੀ ਕੈਲਵੀ ਜਗਰਾਜ ਗਿੱਲ
ਅੱਜ ਧਰਮਕੋਟ ਹਲਕੇ ਦੇ ਪਿੰਡ ਕੜਿਆਲ ਵਿਖੇ ਸਰਕਾਰੀ ਹਾਈ ਸਕੂਲ ਕੜਿਆਲ ਦੇ ਸਮੁੱਚੇ ਅਧਿਆਪਕਾਂ ਵੱਲੋਂ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਆਰਡੀਨੈਂਸਾਂ ਦਾ ਸਖ਼ਤ ਵਿਰੋਧ ਕੀਤਾ ਗਿਆ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਦੀ ਨੀਤੀ ਤੇ ਚਲਦਿਆਂ ਕੇਂਦਰ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਅੱਜ ਸਮੁੱਚੇ ਸਟਾਫ ਵੱਲੋਂ ਜੀਓ ਸਿਮ ਦਾ ਬਾਈਕਾਟ ਕਰਦਿਆਂ ਹੋਇਆਂ ਜੀਓ ਸਿਮ ਨੂੰ ਏਅਰਟੈੱਲ ਕੰਪਨੀ ਵਿੱਚ ਪੋਰਟ ਕਰਵਾ ਕੇ ਆਪਣਾ ਰੋਸ ਜ਼ਾਹਰ ਕੀਤਾ ਇਸ ਮੌਕੇ ਸਮੁੱਚੇ ਸਟਾਫ ਨੇ ਕਿਹਾ
ਕਿ ਸਾਰੇ ਪਿੰਡ ਨੂੰ ਵੀ ਜਾਗਰੂਕ ਕਰਕੇ ਜਿਓ ਦੇ ਸਿਮ ਪੋਰਟ ਕਰਵਾਏ ਜਾਣਗੇ ਇਹ ਕਾਲੇ ਕਾਨੂੰਨ ਸਾਡੇ ਕਿਸਾਨ ਦੀ ਹੋਂਦ ਨੂੰ ਖ਼ਤਮ ਕਰਨ ਲਈ ਬਣਾਏ ਗਏ ਹਨ ਕਿਸਾਨ ਹੈ ਤਾਂ ਵਪਾਰੀ ਵਰਗ ਹੈ ਕਿਸਾਨੀ ਤੋਂ ਹੀ ਧੁਰਾ ਚੱਲਦਾ ਹੈ ਸਾਡੇ ਕਿਸਾਨ ਇੰਨੇ ਦਿਨ ਤੋਂ ਠੰਢੀਆਂ ਰਾਤਾਂ ਵਿੱਚ ਉੱਤੇ ਬੈਠ ਕੇ ਸੰਘਰਸ਼ ਦੀ ਲੜਾਈ ਲੜ ਰਹੇ ਹਨ ਇਹ ਵਿਰੋਧ ਉਸ ਸਮੇਂ ਤਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਇਸ ਮੌਕੇ ਮਨਿੰਦਰਜੀਤ ਸਿੰਘ ਗੁਰਮੀਤ ਸਿੰਘ ਖੁਸ਼ਵੰਤ ਸਿੰਘ ਗੁਰਜੰਟ ਸਿੰਘ ਮਨਦੀਪ ਸ਼ਰਮਾ ਸੰਦੀਪ ਸਿੰਘ ਜਸਵੰਤ ਸਿੰਘ ਕੁਨਾਲ ਸ਼ਰਮਾ ਆਦਿ ਹੋਰ ਵੀ ਹਾਜ਼ਰ ਸਨ