• Thu. Nov 21st, 2024

ਅਧਿਆਪਕ ਜਥੇਬੰਦੀਆਂ ਵਲੋਂ ਕੇਂਦਰੀ ਤਨਖਾਹ ਪੈਟਰਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜ ਕੇ ਕੀਤਾ ਪ੍ਰਦਰਸ਼ਨ

ByJagraj Gill

Oct 26, 2020

ਧਰਮਕੋਟ 26 ਅਕਤੂਬਰ

( ਜਗਰਾਜ ਸਿੰਘ ਗਿੱਲ, ਰਿੱਕੀ ਕੈਲਵੀ) ਪੰਜਾਬ ਸਰਕਾਰ ਵਲੋਂ ਪੰਜਾਬ ਦੇ ਨਵੇਂ ਭਰਤੀ ਹੋਣ ਵਾਲੇ ਅਧਿਆਪਕਾਂ ਤੇ ਕੇਦਰੀ ਤਨਖਾਹ ਪੈਟਰਨ ਦਾ ਪੱਤਰ ਜਾਰੀ ਕਰਨ ਵਿਰੁੱਧ ਬਲਾਕ ਧਰਮਕੋਟ ਦੀਆਂ ਅਧਿਆਪਕ ਜਥੇਬੰਦੀਆਂ ਵਲੋਂ ਸੰਘਰਸ਼ ਕਰਦੇ ਹੋਏ ਨਵੇਂ ਤਨਖਾਹ ਪੱਤਰ ਦੀਆਂ ਕਾਪੀਆਂ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਜਿਸ ਦੀ ਅਗਵਾਈ ਬੀ.ਐਂਡ.ਅਧਿਆਪਕ ਫਰੰਟ ਦੇ ਪ੍ਰਗਟਜੀਤ ਕਿਸ਼ਨਪੁਰਾ ,ਐਲੀਮੈਂਟਰੀ ਟੀਚਰ ਯੂਨੀਅਨ ਦੇ ਸੋਹਨ ਸਿਂਘ ਗੌਰਮਿੰਟ ਟੀਚਰਜ਼ ਯੂਨੀਅਨ ਦੇ ਜੱਜਪਾਲ ਬਾਜੇ ਕੇ ਅਤੇ ਈ.ਟੀ.ਟੀ ਅਧਿਆਪਕ ਯੂਨੀਅਨ ਦੇ ਰਣਜੀਤ ਸਿਂਘ ਧਰਮਕੋਟ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਸਰਕਾਰ ਕੇਂਦਰ ਵਲੋਂ ਪਾਸ ਕੀਤੇ ਕਿਸਾਨ ਮਾਰੂ ਬਿੱਲਾਂ ਨੂੰ ਪੰਜਾਬ ਅਸੰਬਲੀ ਵਿੱਚ ਰੱਦ ਕਰਕੇ ਕਿਸਾਨ ਹਮਾਇਤੀ ਹੋਣ ਦਾ ਢੌਂਗ ਰਚ ਰਹੀ ਹੈ ਤੇ ਦੂਸਰੇ ਪਾਸੇ ਮੁਲਾਜਮ ਵਿਰੋਧੀ ਕੇਂਦਰੀ ਤਨਖਾਹ ਪੈਟਰਨ ਜੋ ਕਿ ਮੁਲਾਜ਼ਮ ਮਾਰੂ ਹੈ ਨੂੰ ਪੰਜਾਬ ਦੇ ਅਧਿਆਪਕਾਂ ਤੇ ਹੋਰ ਮੁਲਾਜ਼ਮਾਂ ਦੀ ਨਵੀਂ ਭਰਤੀ ਤੇ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ! ਇਸ ਸਮੇਂ ਆਗੂਆਂ ਨੇ ਚੇਤਾਵਨੀ ਦਿੱਤੀ ਕਿ ਅਗਰ ਇਹ ਮੁਲਾਜ਼ਮ ਮਾਰੂ ਕੇਂਦਰੀ ਤਨਖਾਹ ਪੈਟਰਨ ਦਾ ਨੌਟੀਫਿਕੇਸ਼ਨ ਵਾਪਿਸ ਨਾ ਲਿਆ ਗਿਆ ਤਾਂ ਬਾਕੀ ਅਧਿਆਪਕ ਜਥੇਬੰਧੀਆਂ ਨਾਲ ਮਿਲ ਕੇ ਸਾਂਝਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ ਤੇ ਇਹ ਅਧਿਆਪਕ ਤੇ ਮੁਲਾਜਮ ਮਾਰੂ ਪੱਤਰ ਰੱਦ ਕਰਾਉਣ ਤੇ ਛੇੰਵਾਂ ਤਨਖਾਹ ਕਮਿਸ਼ਨ ਲਾਗੂ ਕਰਾਉਣ ਤੱਕ ਜਾਰੀ ਰਹੇਗਾ!ਇਸ ਸਮੇਂ ਗੁਰਮੀਤ ਢੋਲੇਵਾਲ , ਗੁਰਪ੍ਰੀਤ ਅਮੀਵਾਲ , ਅਮਰਦੀਪ ਸ਼ਰਮਾ ,ਸੁਰੇਸ਼ ਕੁਮਾਰ , ਗੁਰਿਦਰਜੀਤ , ਸ਼ਿਵ ਨਰਾਇਨ ,ਗੁਰਬਿਦਰ ਗਲੋਟੀ , ਜਸਪਾਲ ਸਿਂਘ , ਸੁਖਮੰਦਰ ਸਿਂਘ , ਇਨਦਰਜੀਤ ਸਿਂਘ , ਲਾਲ ਸਿਂਘ , ਜਗਸੀਰ ਲੋਹਗੜ੍ਹ, ਬਲਜੀਤ ਸਿਂਘ ਜਗਪ੍ਰੀਤ ਕੈਲਾ ਆਦਿ ਹਾਜ਼ਰ ਸਨ ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *