ਅਣਸੂਚਿਤ ਜਾਤੀਆਂ /ਪੱਛੜੀਆਂ ਸ਼੍ਰੇਣੀਆਂ ਅਤੇ ਕਿਸੇ ਵੀ ਜਾਤੀ ਦੇ ਦਿਵਿਆਂਗ ਵਿਅਕਤੀਆਂ ਲਈ 5 ਲੱਖ ਰੁਪਏ ਤੱਕ ਦੇ ਕਰਜ਼ੇ ਮੁਹੱਈਆ ਕਰਵਾਉਣ ਦਾ ਐਲਾਨ

ਮੋਗਾ ,ਕੋਟ ਈਸੇ ਖਾਂ (ਜਗਰਾਜ ਲੋਹਾਰਾ)
ਡਿਪਟੀ ਕਮਿਸ਼ਨਰ ਮੋਗਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਵੱਖ-ਵੱਖ ਵਰਗ ਦੇ ਲੋਕਾਂ ਨੂੰ ਸਵੈ-ਰੁਜ਼ਗਾਰ ਲਈ ਅਨੁਸੂਚਿਤ ਜਾਤੀਆ ਭੌ ਵਿਕਾਸ ਵਿੱਤ ਕਾਰਪੋਰੇਸ਼ਨ ਵੱਲੋਂ ਵੱਖ-ਵੱਖ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਤਾਂ ਜੋ ਲੋਕ ਸਵੈ ਰੋਜ਼ਗਾਰ ਲਈ ਤਿਆਰ ਹੋ ਸਕਣ ਇਹ ਜਾਣਕਾਰੀ ਅੱਜ ਇਥੇ ਜਿਲਾ ਪੱਧਰੀ ਸਕਰੀਨਿੰਗ ਕਮੇਟੀ ਦੇ ਚੇਅਰਮੈਨ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫਸਰ ਸ੍ਰੀ ਹਰਪਾਲ ਸਿੰਘ ਗਿੱਲ ਨੇ ਅੱਜ ਮੀਟਿੰਗ ਦੌਰਾਨ ਦੱਸਿਆ ਕਿ ਵਿਭਾਗ ਦੀਆਂ ਸਕੀਮਾਂ ਅਨੁਸਾਰ ਬੈਂਕ ਟਾਈਅਪ ਸਕੀਮ ਸਿੱਧਾ ਕਰਜ਼ਾ ਸਕੀਮਾਂ ਅਧੀਨ ਵੱਖ-ਵੱਖ ਕਿੱਤਿਆਂ ਲਈ 5 ਲੱਖ ਰੁਪਏ ਦੇ ਕਰਜ਼ੇ 8% ਸਲਾਨਾ ਵਿਆਜ਼ ਤੇ ਮੁਹੱਈਆ ਕਰਵਾਏ ਜਾਂਦੇ ਹਨ

ਉਨ੍ਹਾਂ ਦੱਸਿਆ ਕਿ ਸਾਰੀਆਂ ਜਾਤੀਆਂ ਦੇ ਦਿਵਿਆਗ ਵਿਅਕਤੀ  ਜੋ ਕਿ 40% ਤੋਂ ਉੱਪਰ ਦੇ ਹਨ ਨੂੰ ਵੀ 5 ਲੱਖ ਦੇ ਕਰਜ਼ੇ ਸਾਲਾਨਾ 6% ਸਲਾਨਾ ਵਿਆਜ਼ ਤੇ ਮੁਹਈਆ ਕਰਵਾਇਆ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਸਫਾਈ ਕਰਮਚਾਰੀਆਂ ਦੇ ਆਸ਼ਰਿਤਾਂ ਲਈ ਵੀ ਦੋ ਲੱਖ ਰੁਪਏ ਤੱਕ ਦਾ ਕਰਜ਼ਾ 6% ਵਿਆਜ਼ ਤੇ ਮੁਹਈਆ ਕਰਵਾਇਆ ਜਾਂਦਾ ਹੈ   ।ਇਸ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਐਸ ਸੀ ਕਾਰਪੋਰੇਸ਼ਨ ਦੇ ਦਫ਼ਤਰ ਡਾਕਟਰ ਅੰਬੇਦਕਰ ਭਵਨ ਮੋਗਾ ਜੋ ਕਿ ਡੀਸੀ ਆਫਿਸ ਕੰਪਲੈਕਸ ਵਿੱਚ ਬਣਿਆ ਹੋਇਆ ਹੈ । ਉੱਥੇ ਜਾਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ । ਇਸ ਮੌਕੇ ਉਨ੍ਹਾਂ ਦੇ ਨਾਲ ਸ੍ਰੀ ਹੁਕਮ ਚੰਦ ਅਗਰਵਾਲ ਮਨੇਜਰ ਐਸ ਸੀ ਕਾਰਪੋਰੇਸ਼ਨ ਮੋਗਾ, ਐਨ ਜੀ ਓ ਸਕਰੀਨਿੰਗ ਕਮੇਟੀ ਮੈਂਬਰ ਐਸ ਕੇ ਬਾਲਾ ਵੀ ਸ਼ਾਮਲ ਸਨ। ਸ੍ਰੀ ਬਾਂਸਲ  ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣ ਲਈ ਐਨ. ਜੀ. ਓ ਦਾ ਸਹਿਯੋਗ ਲਿਆ ਜਾਵੇਗਾ

Leave a Reply

Your email address will not be published. Required fields are marked *